ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੈਟਰਨਰੀ ’ਵਰਸਿਟੀ ’ਚ ਸਿਖਲਾਈ ਕੈਂਪ ਸਮਾਪਤ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵੱਲੋਂ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ’ ਸੀ। ਇਸ ਸਿਖਲਾਈ ਦਾ ਮੰਤਵ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ, ਪੇਂਡੂ...
ਸਿਖਲਾਈ ਸਮਾਪਤ ਹੋਣ ’ਤੇ ਪ੍ਰਤੀਭਾਗੀਆਂ ਡਾ. ਰਵਿੰਦਰ ਸਿੰਘ ਗਰੇਵਾਲ ਅਤੇ ਹੋਰ ਅਧਿਕਾਰੀ।
Advertisement

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵੱਲੋਂ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਦਾ ਵਿਸ਼ਾ ‘ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ’ ਸੀ। ਇਸ ਸਿਖਲਾਈ ਦਾ ਮੰਤਵ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ, ਪੇਂਡੂ ਨੌਜਵਾਨਾਂ ਅਤੇ ਉਦਮੀ ਸੁਆਣੀਆਂ ਨੂੰ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਬਣਾਉਣ ਸੰਬੰਧੀ ਵਿਹਾਰਕ ਗਿਆਨ ਦੇਣਾ ਸੀ। ਸਿਖਲਾਈ ਵਿੱਚ ਪੰਜਾਬ ਅਤੇ ਮੁਲਕ ਦੇ ਹੋਰ ਖੇਤਰਾਂ ਤੋਂ 25 ਸਿੱਖਿਆਰਥੀਆਂ ਨੇ ਭਾਗ ਲਿਆ। ਸਿਖਲਾਈ ਤਹਿਤ ਪਨੀਰ, ਘਿਓ, ਦਹੀ, ਖੋਆ, ਸੁਗੰਧਿਤ ਦੁੱਧ, ਪਰੰਪਰਾਗਤ ਮਠਿਆਈਆਂ ਅਤੇ ਮੌਜ਼ਰੈਲਾ ਚੀਜ਼ ਬਣਾਉਣ ਸੰਬੰਧੀ ਗਿਆਨ ਦਿੱਤਾ ਗਿਆ। ਪ੍ਰਤੀਭਾਗੀਆਂ ਨੂੰ ਪੈਕਿੰਗ, ਲੇਬਲਿੰਗ, ਉਤਪਾਦਾਂ ਨੂੰ ਲੰਮਾ ਸਮਾਂ ਖਰਾਬ ਹੋਣ ਤੋਂ ਬਚਾਉਣ ਅਤੇ ਮੰਡੀਕਾਰੀ ਨੀਤੀਆਂ ਬਾਰੇ ਦੱਸਿਆ ਗਿਆ।

ਡੀਨ ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਢੰਗ ਨਾਲ ਕਿੱਤਾ ਸਥਾਪਿਤ ਕਰਕੇ ਕਿਸਾਨਾਂ ਲਈ ਆਮਦਨ ਅਤੇ ਪੇਂਡੂ ਰੁਜ਼ਗਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਡਾ. ਅਮਨਦੀਪ ਸ਼ਰਮਾ ਅਤੇ ਡਾ. ਗੋਪਿਕਾ ਤਲਵਾੜ ਨੇ ਇਸ ਸਿਖਲਾਈ ਦਾ ਸੰਯੋਜਨ ਕੀਤਾ ਜਿਸ ਵਿੱਚ ਤਕਨੀਕੀ ਸੈਸ਼ਨਾਂ ਅਤੇ ਪ੍ਰਯੋਗੀ ਗਿਆਨ ਰਾਹੀਂ ਸਿੱਖਿਅਤ ਕੀਤਾ ਗਿਆ। ਡਾ. ਐਸ ਕੇ ਮਿਸ਼ਰਾ ਅਤੇ ਡਾ. ਨੀਤਿਕਾ ਗੋਇਲ ਨੇ ਤਕਨੀਕੀ ਸੰਯੋਜਕ ਵਜੋਂ ਜ਼ਿੰਮੇਵਾਰੀ ਨਿਭਾਈ।

Advertisement

ਸਮਾਪਨ ਸਮਾਰੋਹ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਵਿੰਦਰ ਸਿੰਘ ਗਰੇਵਾਲ ਨੇ ਪ੍ਰਤੀਭਾਗੀਆਂ ਨੂੰ ਇਸ ਗੱਲ ਲਈ ਉਤਸ਼ਾਹਿਤ ਕੀਤਾ ਕਿ ਉਹ ਇਸ ਕਿੱਤੇ ਵਿੱਚ ਉਦਮੀ ਬਣਨ ਅਤੇ ਸਵੈ-ਨਿਰਭਰ ਹੋਣ। ਉਨ੍ਹਾਂ ਨੇ ਸਿੱਖਿਆਰਥੀਆਂ ਦੀ ਸ਼ਲਾਘਾ ਕੀਤੀ ਕਿ ਉਨ੍ਹਾਂ ਦੀ ਕ੍ਰਿਆਸ਼ੀਲ ਸ਼ਮੂਲੀਅਤ ਨਾਲ ਮਾਹਿਰਾਂ ਨੂੰ ਵੀ ਨਵੀਆਂ ਲੋੜਾਂ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਇੰਤਜ਼ਾਮੀਆ ਟੀਮ ਦੀ ਵੀ ਪ੍ਰਸੰਸਾ ਕੀਤੀ ਕਿ ਉਨ੍ਹਾਂ ਨੇ ਬਹੁਤ ਸੁਚੱਜੇ ਤਰੀਕੇ ਨਾਲ ਸਿਖਲਾਈ ਨੂੰ ਨੇਪਰੇ ਚਾੜਿਆ।

Advertisement