ਤਿੰਨ ਲੁਟੇਰੇ ਮੋਬਾਈਲ ਫੋਨਾਂ ਤੇ ਮੋਟਰਸਾਈਕਲਾਂ ਸਣੇ ਗ੍ਰਿਫ਼ਤਾਰ
ਥਾਣਾ ਪੀਏਯੂ ਦੀ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਨੁਰਾਗ ਇਨਕਲੇਵ ਪ੍ਰਤਾਪ ਸਿੰਘ ਵਾਲਾ ਵਾਸੀ ਮਹਿੰਦਰ ਸਿੰਘ ਆਪਣੇ ਐਕਟਿਵਾ ਸਕੂਟਰ ਤੇ ਡੇਅਰੀ ਫਾਰਮ ਜਾ ਰਿਹਾ ਸੀ ਤਾਂ ਹੰਬੜਾਂ ਰੋਡ ਪੁਰਾਣੀ ਚੁੰਗੀ ਕੱਟ ਤੋਂ...
Advertisement
ਥਾਣਾ ਪੀਏਯੂ ਦੀ ਪੁਲੀਸ ਨੇ ਤਿੰਨ ਲੁਟੇਰਿਆਂ ਨੂੰ ਮੋਬਾਈਲ ਫੋਨਾਂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਹੈ। ਅਨੁਰਾਗ ਇਨਕਲੇਵ ਪ੍ਰਤਾਪ ਸਿੰਘ ਵਾਲਾ ਵਾਸੀ ਮਹਿੰਦਰ ਸਿੰਘ ਆਪਣੇ ਐਕਟਿਵਾ ਸਕੂਟਰ ਤੇ ਡੇਅਰੀ ਫਾਰਮ ਜਾ ਰਿਹਾ ਸੀ ਤਾਂ ਹੰਬੜਾਂ ਰੋਡ ਪੁਰਾਣੀ ਚੁੰਗੀ ਕੱਟ ਤੋਂ ਥੋੜਾ ਅੱਗੇ ਉਸ ਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਘੇਰ ਕੇ ਟੋਕਾ/ਦਾਤ ਮਾਰਨ ਦਾ ਡਰਾਵਾ ਦੇ ਕੇ ਮੋਬਾਈਲ ਫੋਨ ਤੇ ਨਕਦੀ ਖੋਹ ਲਈ। ਪੁਲੀਸ ਨੇ ਜਾਂਚ ਦੌਰਾਨ ਕਰਨ ਸਿੰਘ ਵਾਸੀ ਸਾਹਮਣੇ ਜੀਆਰਡੀ ਅਕੈਡਮੀ, ਦੀਪਕ ਵਾਸੀ ਬਾਲਾ ਜੀ ਨਗਰੀ ਪ੍ਰਤਾਪ ਸਿੰਘ ਵਾਲਾ ਅਤੇ ਸਾਗਰ ਕੁਮਾਰ ਵਾਸੀ ਬਸੰਤ ਨਗਰ ਪ੍ਰਤਾਪ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 10 ਮੋਬਾਈਲ ਫੋਨ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
Advertisement
Advertisement