ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੜਕ ਹਾਦਸਿਆਂ ’ਚ ਤਿੰਨ ਜਣੇ ਫੱਟੜ

ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭੀ
Advertisement

ਨਿੱਜੀ ਪੱਤਰ ਪ੍ਰੇਰਕ

ਲੁਧਿਆਣਾ, 26 ਜੂਨ

Advertisement

ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀਆਂ ਲੱਤਾਂ ਟੁੱਟ ਗਈਆਂ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਜਦਕਿ ਹਾਦਸਿਆਂ ਦੌਰਾਨ ਉਨ੍ਹਾਂ ਦੇ ਵਾਹਨ ਵੀ ਨੁਕਸਾਨੇ ਗਏ ਹਨ ਅਤੇ ਪੁਲੀਸ ਵੱਲੋਂ ਕੇਸ ਦਰਜ ਕਰਕੇ ਕੀਤੀ ਜਾ ਰਹੀ ਹੈ। ਥਾਣਾ ਸਾਹਨੇਵਾਲ ਨੂੰ ਸਮਰਾਟ ਕਲੋਨੀ ਗਿਆਸਪੁਰ ਵਾਸੀ ਵਿਜੈ ਕੁਮਾਰ ਵਿਸ਼ਕ੍ਰਮਾ ਨੇ ਦੱਸਿਆ ਹੈ ਕਿ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ੁਭ ਮੋਟਰ ਨੇੜੇ ਈਸਟਮੈਨ ਚੌਕ ਵਿੱਚ ਪੁੱਜਾ ਤਾਂ ਸੋਨੂੰ ਵਾਸੀ ਲੁਹਾਰਾ ਰੋਡ ਨੇ ਆਪਣਾ ਮੋਟਰਸਾਈਕਲ ਬਿਨਾਂ ਹਾਰਨ ਦਿੱਤਿਆਂ ਮੋਟਰਸਾਈਕਲ ਮੋੜ ਦਿੱਤਾ ਜਿਸ ਨਾਲ ਉਸ ਦੀ ਲੱਤ ਟੁੱਟ ਗਈ ਤੇ ਉਸਦਾ ਮੋਟਰਸਾਈਕਲ ਵੀ ਨੁਕਸਾਨਿਆ ਗਿਆ।

ਇਸੇ ਤਰ੍ਹਾਂ ਥਾਣਾ ਮੋਤੀ ਨਗਰ ਦੇ ਇਲਾਕੇ ਨੇੜੇ ਸਮਰਾਲਾ ਚੌਕ ਵਿੱਚ ਮੋਟਰਸਾਈਕਲ ਵਿੱਚ ਮਹਿੰਦਰਾ ਪਿੱਕ ਅੱਪ ਗੱਡੀ ਦੀ ਲਪੇਟ ਵਿੱਚ ਆ ਕੇ ਮੋਟਰਸਾਈਕਲ ਚਾਲਕ ਦੀ ਲੱਤ ਟੁੱਟ ਗਈ ਹੈ। ਇਸ ਸਬੰਧੀ ਰਾਮ ਨਗਰ ਟਿੱਬਾ ਰੋਡ ਵਾਸੀ ਕਰਨ ਕੁਮਾਰ ਨੇ ਦੱਸਿਆ ਹੈ ਕਿ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲਾ ਚੌਕ ਪੈਟਰੋਲ ਪੰਪ ਦੇ ਨੇੜੇ ਕੱਟ ਤੋਂ ਸੜ੍ਹਕ ਪਾਰ ਕਰ ਰਿਹਾ ਸੀ ਤਾਂ ਮਹਿੰਦਰਾ ਪਿੱਕਅਪ ਦੇ ਚਾਲਕ ਨੇ ਉਸ ਨੂੰ ਫੇਟ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੀ ਸੱਜੀ ਲੱਤ ਟੁੱਟ ਗਈ। ਗੱਡੀ ਚਾਲਕ ਫਰਾਰ ਹੋ ਗਿਆ ਹੈ। ਇੱਕ ਹੋਰ ਮਾਮਲੇ ’ਚ ਥਾਣਾ ਡਿਵੀਜਨ ਨੰਬਰ 7 ਦੇ ਇਲਾਕੇ ’ਚ ਸਥਿਤ ਖੰਨਾ ਡਾਇੰਗ ਤਾਜਪੁਰ ਰੋਡ ਨੇੜੇ ਐਕਟਿਵਾ ਸਵਾਰ ਤੇ ਆਈ-20 ਦੀ ਟੱਕਰ ਨਾਲ ਸਕੂਟਰ ਸਵਾਰ ਦੀ ਲੱਤ ਟੁੱਟ ਗਈ ਹੈ।‌ ਮੁਹੱਲਾ ਵਿਸ਼ਕਰਮਾ ਨਗਰ ਵਾਸੀ ਰਾਹੁਲ ਕੁਮਾਰ ਐਕਟਿਵਾ ’ਤੇ ਖੰਨਾ ਡਾਇੰਗ ਤਾਜਪੁਰ ਰੋਡ ’ਤੇ ਜਾ ਰਿਹਾ ਸੀ ਤਾਂ ਅਣਪਛਾਤੇ ਚਾਲਕ ਨੇ ਗੱਡੀ ਦੀ ਫੇਟ ਮਾਰ ਦਿੱਤੀ ਜਿਸ ਨਾਲ ਉਸ ਦੀ ਲੱਤ ਟੁੱਟ ਗਈ। ਗੱਡੀ ਚਾਲਕ ਆਪਣੀ ਗੱਡੀ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ।

Advertisement