ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵੱਖ-ਵੱਖ ਹਾਦਸਿਆਂ ’ਚ ਦੋ ਨੌਜਵਾਨਾਂ ਸਣੇ ਤਿੰਨ ਦੀ ਮੌਤ

ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ
Advertisement

ਵੱਖ ਵੱਖ ਥਾਵਾਂ ਤੇ ਹੋਏ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਥਾਣਾ ਡਿਵੀਜ਼ਨ ਨੰਬਰ 3 ਦੇ ਇਲਾਕੇ ਸਮਰਾਲਾ ਚੌਕ ਕੋਲ ਮੁਹੱਲਾ ਇਸਲਾਮ ਗੰਜ ਵਾਸੀ ਪ੍ਰਿਤਪਾਲ ਸਿੰਘ (28 ) ਦੇ ਮੋਬਾਈਲ ਫੋਨ ਤੋਂ ਕਿਸੇ ਰਾਹਗੀਰ ਨੇ ਉਸ ਦੇ ਪਿਤਾ ਰਵਿੰਦਰ ਸਿੰਘ ਨੂੰ ਦੱਸਿਆ ਕਿ ਪ੍ਰਿਤਪਾਲ ਦਾ ਸਮਰਾਲਾ ਚੌਕ ਵਿੱਚ ਐਕਸੀਡੈਂਟ ਹੋ ਗਿਆ ਹੈ। ਰਵਿੰਦਰ ਸਿੰਘ ਮੌਕੇ ’ਤੇ ਪਹੁੰਚਿਆ ਤੇ ਪ੍ਰਿਤਪਾਲ ਨੂੰ ਹਸਪਤਾਲ ਲੈ ਕੇ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹੌਲਦਾਰ ਮੋਹਨ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਮਗਰੋਂ ਪਿਤਾ ਨੂੰ ਸੌਂਪ ਦਿੱਤੀ ਹੈ।

Advertisement

ਇਸੇ ਤਰ੍ਹਾਂ ਥਾਣਾ ਸਦਰ ਦੇ ਇਲਾਕੇ ਵਿੱਚ ਠਾਕੁਰ ਕਲੋਨੀ ਲਲਤੋਂ ਕਲਾਂ ਵਿੱਚ ਪਿੰਡ ਗਿੱਲ ਵਾਸੀ ਪਰਪ੍ਰੀਤ ਸਿੰੰਘ ਦੇ ਜੀਜੇ ਲਖਵਿੰਦਰ ਸਿੰਘ ਵਾਸੀ ਲਾਲ ਬਾਗ ਨਿਊ ਰਾਜਗੁਰੂ ਨਗਰ ਦਾ ਐਕਸੀਡੈਂਟ ਇੱਕ ਸਕੂਲ ਬੱਸ ਨਾਲ ਹੋ ਗਿਆ ਜਿਸ ਨੂੰ ਰਣਜੀਤ ਸਿੰਘ ਚਲਾ ਰਿਹਾ ਸੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਦੀਪ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਪੁਲੀਸ ਨੇ ਬੱਸ ਚਾਲਕ ਰਣਜੀਤ ਸਿੰਘ ਵਾਸੀ ਪਿੰਡ ਲਲਤੋਂ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕਰ ਦਿੱਤੀ ਹੈ।

ਥਾਣਾ ਕੂੰਮਕਲਾਂ ਦੇ ਇਲਾਕੇ ਮੇਨ ਜੀਟੀ ਰੋਡ ਪਿੰਡ ਭੈਰੋਮੁੰਨਾ ਮਾਨਗੜ੍ਹ ਵਿੱਚ ਪਿੰਡ ਜਡਿਆਲੀ ਵਾਸੀ

ਜਤਿੰਦਰ ਸਿੰਘ ਦੇ ਚਾਚੇ ਦਾ ਲੜਕਾ ਜਸਪ੍ਰੀਤ ਸਿੰਘ (34) ਮੋਟਰਸਾਇਕਲ ’ਤੇ ਪਿੰਡ ਮਾਨਗੜ੍ਹ ਕੱਟ ਮੇਨ ਜੀਟੀ. ਰੋਡ ’ਤੇ ਆ ਰਿਹਾ ਸੀ ਤਾਂ ਭੈਰੋਮੁੰਨਾ ਮਾਨਗੜ੍ਹ ਕੱਟ ਕੋਲ ਅਜੀਤ ਕੁਮਾਰ ਵਾਸੀ ਪਿੰਡ ਮਾਨਗੜ੍ਹ ਨੇ ਗਲਤ ਪਾਸੇ ਤੋਂ ਮੋਟਰਸਾਈਕਲ ਲਿਆ ਕੇ ਉਸ ਨੂੰ ਟੱਕਰ ਮਾਰ ਦਿੱਤੀ। ਜ਼ਖ਼ਮੀ ਜਸਪ੍ਰੀਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਅਜੀਤ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Show comments