ਤਿੰਨ ਰੋਜ਼ਾ ਧਾਰਮਿਕ ਦੀਵਾਨ ਅੱਜ ਤੋਂ
ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 27ਵਾਂ ਤਿੰਨ ਰੋਜ਼ਾ ਧਾਰਮਿਕ ਨੂਰੀ ਦੀਵਾਨ ਭਲਕੇ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ 14 ਸਤੰਬਰ ਨੂੰ ਸਮਾਪਤ ਹੋਵੇਗਾ। ਇੱਥੇ ਦਾਣਾ ਮੰਡੀ ਨਜ਼ਦੀਕ...
Advertisement
ਦਰਬਾਰ ਸੰਪ੍ਰਦਾਇ ਸੰਤ ਆਸ਼ਰਮ ਲੋਪੋਂ ਸਾਹਿਬ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 27ਵਾਂ ਤਿੰਨ ਰੋਜ਼ਾ ਧਾਰਮਿਕ ਨੂਰੀ ਦੀਵਾਨ ਭਲਕੇ 12 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਜੋ 14 ਸਤੰਬਰ ਨੂੰ ਸਮਾਪਤ ਹੋਵੇਗਾ। ਇੱਥੇ ਦਾਣਾ ਮੰਡੀ ਨਜ਼ਦੀਕ ਅਰੋੜਾ ਪੈਲੇਸ ਵਿੱਚ ਸਜਾਏ ਜਾ ਰਹੇ ਇਨ੍ਹਾਂ ਧਾਰਮਿਕ ਨੂਰੀ ਦੀਵਾਨਾਂ ਵਿੱਚ ਸ੍ਰੀਮਾਨ ਸੰਤ ਸੁਆਮੀ ਜਗਜੀਤ ਸਿੰਘ ਲੋਪੋਂ ਵਾਲੇ ਰੋਜ਼ਾਨਾ ਸ਼ਾਮ 8.30 ਵਜੇ ਤੋਂ ਰਾਤ 10.30 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਥਾ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ 12 ਸਤੰਬਰ ਨੂੰ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਜਾਣਗੇ ਜਿਨ੍ਹਾਂ ਦੇ ਭੋਗ 14 ਸਤੰਬਰ ਨੂੰ ਪਾਏ ਜਾਣਗੇ। ਉਨ੍ਹਾਂ ਦੱਸਿਆ ਕਿ ਤਿੰਨੋਂ ਦਿਨ ਸ਼ਾਮ 4 ਵਜੇ ਤੋਂ ਰਾਤ 8.30 ਵਜੇ ਤੱਕ ਕਵੀਸ਼ਰੀ ਜਥੇ ਗੁਰੂ ਜੱਸ ਸੁਣਾਉਣਗੇ। ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਇਸ ਮੌਕੇ ਜੀਤ ਸਿੰਘ ਪ੍ਰਧਾਨ, ਚਮਕੌਰ ਸਿੰਘ, ਇੰਦਰਜੀਤ ਸਿੰਘ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਪ੍ਰੇਮ ਸਿੰਘ, ਹਰਧਿਆਨ ਸਿੰਘ, ਰਾਜੇਸ਼ ਕੁਮਾਰ ਅਤੇ ਪਰਵਿੰਦਰ ਸਿੰਘ ਹਾਜ਼ਰ ਸਨ।
Advertisement
Advertisement