ਤਿੰਨ ਦਿਨਾ ਰੰਗਾਰੰਗ ਪ੍ਰੋਗਰਾਮ ਸਮਾਪਤ
ਡੀ ਐੱਮ ਸੀ ਐਂਡ ਐੱਚ ਵਿੱਚ ਤਿੰਨ ਦਿਨ ਰੰਗਾਰੰਗ ਪ੍ਰੋਗਰਾਮ ‘ਐਕਟੋਪੀਆ-2025’ ਸਮਾਪਤ ਹੋ ਗਿਆ। ਇਸ ਸਾਲ ਦਾ ਥੀਮ ‘ਪਿਕਸਲ ਐਂਡ ਪੌਪ’ ਸੀ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲਿਆ, ਜਿਨ੍ਹਾਂ ਵਿੱਚ ਸੱਭਿਆਚਾਰਕ ਵੰਨਗੀਆਂ, ਕੁਇਜ਼ ਮੁਕਾਬਲੇ ਖਿੱਚ ਦਾ...
Advertisement
ਡੀ ਐੱਮ ਸੀ ਐਂਡ ਐੱਚ ਵਿੱਚ ਤਿੰਨ ਦਿਨ ਰੰਗਾਰੰਗ ਪ੍ਰੋਗਰਾਮ ‘ਐਕਟੋਪੀਆ-2025’ ਸਮਾਪਤ ਹੋ ਗਿਆ। ਇਸ ਸਾਲ ਦਾ ਥੀਮ ‘ਪਿਕਸਲ ਐਂਡ ਪੌਪ’ ਸੀ। ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ’ਚ ਹਿੱਸਾ ਲਿਆ, ਜਿਨ੍ਹਾਂ ਵਿੱਚ ਸੱਭਿਆਚਾਰਕ ਵੰਨਗੀਆਂ, ਕੁਇਜ਼ ਮੁਕਾਬਲੇ ਖਿੱਚ ਦਾ ਕੇਂਦਰ ਰਹੇ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸਕੱਤਰ ਵਿਪਨ ਗੁਪਤਾ ਅਤੇ ਮੁਕੇਸ਼ ਵਰਮਾ ਨੇ ਕਾਲਜ ਅਤੇ ਹਸਪਤਾਲ ਦੀ ਕਲਚਰ ਕਮੇਟੀ ਅਤੇ ਐਕਟੋਪੀਆ ਦੀ ਪ੍ਰਬੰਧਕ ਟੀਮ ਨੂੰ ਸਫਲ ਪ੍ਰੋਗਰਾਮ ਕਰਵਾਉਣ ਲਈ ਵਧਾਈ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਜੀਐਸ ਵਾਂਡਰ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਡੀਐਮਸੀ ਐਂਡ ਐਚ ਕਲਚਰ ਕਮੇਟੀ ਦੀ ਚੇਅਰਪਰਸਨ ਅਤੇ ਸਕੱਤਰ ਡਾ. ਮੋਨਿਕਾ ਸਿੰਗਲਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ। ਸ਼ਾਮ ਸਮੇਂ ਕਾਲਜ ਕੈਂਪਸ ਵਿੱਚ ਸੰਗੀਤ, ਫੈਸ਼ਨ ਅਤੇ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਰਾਗਾ ਬੈਂਡ ਦੀ ਸੁਰੀਲੀ ਧੁਨ ਨਾਲ ਸ਼ਾਮ ਦੀ ਸ਼ੁਰੂਆਤ ਹੋਈ। -ਖੇਤਰੀ ਪ੍ਰਤੀਨਿਧ
Advertisement
Advertisement
