ਹੈਰੋਇਨ ਤੇ ਗਾਂਜੇ ਸਮੇਤ ਤਿੰਨ ਕਾਬੂ
ਥਾਣਾ ਡਿਵੀਜ਼ਨ ਨੰਬਰ 8 ਦੇ ਥਾਣੇਦਾਰ ਲਖਵਿੰਦਰ ਮਸੀਹ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਰਾਮ ਨਗਰ, ਲੱਕੜ ਪੁੱਲ ਤੋਂ ਸ਼ੰਕਰ ਕਲੋਨੀ, ਭਾਮੀਆ ਖੁਰਦ, ਮੁੰਡੀਆ ਕਲਾਂ ਵਾਸੀ ਵਿਜੇ ਕੁਮਾਰ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ...
Advertisement
ਥਾਣਾ ਡਿਵੀਜ਼ਨ ਨੰਬਰ 8 ਦੇ ਥਾਣੇਦਾਰ ਲਖਵਿੰਦਰ ਮਸੀਹ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਰਾਮ ਨਗਰ, ਲੱਕੜ ਪੁੱਲ ਤੋਂ ਸ਼ੰਕਰ ਕਲੋਨੀ, ਭਾਮੀਆ ਖੁਰਦ, ਮੁੰਡੀਆ ਕਲਾਂ ਵਾਸੀ ਵਿਜੇ ਕੁਮਾਰ ਨੂੰ ਸ਼ੱਕ ਦੀ ਬਿਨਾਅ ਤੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਸ਼ਿਮਲਾਪੁਰੀ ਦੇ ਥਾਣੇਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਗਸ਼ਤ ਸਬੰਧੀ ਦਾਣਾ ਮੰਡੀ ਸ਼ੈੱਡ ਮੌਜੂਦ ਸੀ ਤਾਂ ਮਹਿੰਦਰ ਯਾਦਵ ਵਾਸੀ ਸ਼ੇਰਪੁਰ ਅਤੇ ਅਨਿਲ ਕੁਮਾਰ ਵਾਸੀ ਡਾਬਾ ਰੋਡ ਸ਼ਿਮਲਾਪੁਰੀ ਨੂੰ ਗਾਂਜਾ ਵੇਚਣ ਲਈ ਆਪਣੇ ਗਾਹਕਾਂ ਦਾ ਇੰਤਜ਼ਾਰ ਕਰਦਿਆ ਕਾਬੂ ਕਰਕੇ ਉਨ੍ਹਾਂ ਕੋਲੋਂ 6 ਕਿੱਲੋ ਗਾਂਜਾ ਬਰਾਮਦ ਕੀਤਾ ਹੈ।
Advertisement
Advertisement