ਨਸ਼ਾ ਕਰਨ ਦੇ ਦੋਸ਼ ਹੇਠ ਤਿੰਨ ਕਾਬੂ
ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਰੋਸ਼ਨ ਕੁਮਾਰ ਵਾਸੀ ਨਿਊ ਮਾਤਾ ਭਾਗ ਕੋਰ ਕਲੋਨੀ ਗੋਬਿੰਦਗੜ ਅਤੇ ਗੁਲਸ਼ਨ ਵਾਸੀ ਪਾਲ ਕਲੋਨੀ ਗੋਬਿੰਦਗੜ ਨੂੰ ਕਾਬੂ ਕਰਕੇ ਲਾਈਟਰ, ਸਿਲਵਰ ਪੇਪਰ, 10 ਰੁਪਏ ਦਾ ਨੋਟ, ਇੱਕ ਜ਼ਿੱਪ ਲਾਕ ਲਿਫਾਫੀ ਤੇ ਹੋਰ ਸਾਮਾਨ ਬਰਾਮਦ...
Advertisement
ਲੁਧਿਆਣਾ: ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੇ ਰੋਸ਼ਨ ਕੁਮਾਰ ਵਾਸੀ ਨਿਊ ਮਾਤਾ ਭਾਗ ਕੋਰ ਕਲੋਨੀ ਗੋਬਿੰਦਗੜ ਅਤੇ ਗੁਲਸ਼ਨ ਵਾਸੀ ਪਾਲ ਕਲੋਨੀ ਗੋਬਿੰਦਗੜ ਨੂੰ ਕਾਬੂ ਕਰਕੇ ਲਾਈਟਰ, ਸਿਲਵਰ ਪੇਪਰ, 10 ਰੁਪਏ ਦਾ ਨੋਟ, ਇੱਕ ਜ਼ਿੱਪ ਲਾਕ ਲਿਫਾਫੀ ਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਦੀਪਕ ਮਿਸ਼ਰਾ ਵਾਸੀ ਗਾਂਧੀ ਕਲੋਨੀ ਤਾਜਪੁਰ ਰੋਡ ਤੋਂ ਲਾਈਟਰ, ਸਿਲਵਰ ਫੋਇਲ ਪੇਪਰ ਅਤੇ 10 ਰੁਪਏ ਦਾ ਨੋਟ ਬਰਾਮਦ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ
Advertisement
Advertisement