ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਲੁਧਿਆਣਾ ਦੇ ਡੀਸੀ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਥਾਣੇ ’ਚ ਆਰਡੀਐੱਕਸ ਹੋਣ ਦੀ ਖ਼ਬਰ ਮਗਰੋਂ ਬੰਬ ਸਕੁਐਡ ਤੇ ਡੌਗ ਸਕੁਐਡ ਨੇ ਕੀਤੀ ਜਾਂਚ
ਡੀਸੀ ਦਫ਼ਤਰ ਦੀ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ

ਲੁਧਿਆਣਾ, 21 ਮਈ

Advertisement

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਬੁੱਧਵਾਰ ਸਵੇਰੇ ਉਸ ਵੇਲੇ ਭਾਜੜਾਂ ਵਾਲਾ ਮਾਹੌਲ ਹੋ ਗਿਆ। ਜਦੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲੀ। ਮੁਲਜ਼ਮ ਨੇ ਈਮੇਲ ਵਿੱਚ ਲਿਖਿਆ ਸੀ ਕਿ ਪੂਰੇ ਕੰਪਲੈਕਸ ’ਤੇ ਆਰਡੀਐਕਸ ਲਗਾ ਦਿੱਤਾ ਗਿਆ ਹੈ ਤੇ ਜਲਦ ਹੀ ਉਡਾ ਦਿੱਤਾ ਜਾਵੇਗਾ। ਜਿਵੇਂ ਹੀ ਮੇਲ ਮਿਲਿਆ, ਪੁਲੀਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਅਤੇ ਪੁਲੀਸ ਨੇ ਤੁਰੰਤ ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ। ਜਿਸ ਤੋਂ ਬਾਅਦ ਬੰਬ ਸਕੁਐਡ, ਡੌਗ ਸਕੁਐਡ ਦੇ ਨਾਲ, ਸੀਨੀਅਰ ਪੁਲੀਸ ਅਧਿਕਾਰੀ ਵੀ ਜਾਂਚ ਲਈ ਮੌਕੇ ’ਤੇ ਪਹੁੰਚੇ। ਹਾਲਾਂਕਿ, ਪੁਲੀਸ ਨੂੰ ਉੱਥੇ ਕੁਝ ਵੀ ਨਹੀਂ ਮਿਲਿਆ। ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸਾਰਾ ਡਾਟਾ ਲੈਣ ਤੋਂ ਬਾਅਦ, ਇਸਨੂੰ ਲੁਧਿਆਣਾ ਪੁਲਿਸ ਦੇ ਨਾਲ-ਨਾਲ ਸਾਈਬਰ ਸੈੱਲ ਟੀਮ ਨੂੰ ਦੇ ਦਿੱਤਾ ਗਿਆ ਹੈ। ਪੁਲੀਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਈਮੇਲ ਕਿਸਨੇ ਭੇਜੀ ਸੀ।

ਸ਼ਹਿਰ ਦੇ ਡੀਸੀ ਦਫ਼ਤਰ ਵਿੱਚ ਕੰਮ ਕਰਨ ਵਾਲੇ ਮੁਲਾਜ਼ਮ ਤੇ ਅਧਿਕਾਰੀ ਸਵੇਰੇ 8.30 ਵਜੇ ਤੋਂ ਬਾਅਦ ਹੀ ਦਫਤਰ ਆਉਣੇ ਸ਼ੁਰੂ ਹੋ ਜਾਂਦੇ ਹਨ, ਪੌਣੇ ਨੌਂ ਵਜੇ ਦੇ ਕਰੀਬ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਉਡਾਉਣ ਦੀ ਧਮਕੀ ਭਰੀ ਈ-ਮੇਲ ਮਿਲੀ। ਜਿਸ ਸਮੇਂ ਧਮਕੀ ਮਿਲੀ, ਉਸ ਸਮੇਂ ਲਗਪਗ 150 ਕਰਮਚਾਰੀ ਅਤੇ ਅਧਿਕਾਰੀ ਦਫ਼ਤਰ ਵਿੱਚ ਮੌਜੂਦ ਸਨ। ਡਿਪਟੀ ਕਮਿਸ਼ਨਰ ਦਫ਼ਤਰ ਨੂੰ ਈਮੇਲ ਮਿਲਣ ਤੋਂ ਤੁਰੰਤ ਬਾਅਦ, ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਇਸ ਬਾਰੇ ਜਾਣਕਾਰੀ ਪੁਲੀਸ ਨੂੰ ਦੇ ਦਿੱਤੀ ਗਈ। ਡਿਪਟੀ ਕਮਿਸ਼ਨਰ ਦਫ਼ਤਰ ਨੂੰ ਉਡਾਉਣ ਦੀ ਧਮਕੀ ਵਾਲੀ ਕਾਲ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਪੁਲੀਸ ਅਧਿਕਾਰੀ ਅਤੇ ਕਈ ਟੀਮਾਂ ਜਾਂਚ ਲਈ ਪਹੁੰਚ ਗਈਆਂ। ਹਾਲਾਂਕਿ ਜਾਂਚ ਦੌਰਾਨ ਕੁਝ ਨਹੀਂ ਮਿਲਿਆ, ਪਰ ਪੁਲੀਸ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਇਸ ਕਰਕੇ ਪੂਰੇ ਦਫਡਤਰ ਦਾ ਹਰ ਇੱਕ ਹਿੱਸਾ ਚੰਗੀ ਤਰ੍ਹਾ ਚੈੱਕ ਕੀਤਾ।

ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਇਸ ਮਾਮਲੇ ਵਿੱਚ ਕਿਥੇ ਮੇਲ ਆਇਆ, ਕਿਸ ਨੇ ਕੀਤਾ, ਇਹ ਸਿਰਫ਼ ਪੁਲੀਸ ਪ੍ਰਸ਼ਾਸਨਿਕ ਅਧਿਕਾਰੀ ਹੀ ਦੱਸ ਸਕਦੇ ਹਨ। ਪੁਲੀਸ ਪ੍ਰਸ਼ਾਸਨ ਸੁਰੱਖਿਆ ਸਬੰਧੀ ਜੋ ਵੀ ਨਿਰਦੇਸ਼ ਦੇਵੇਗਾ, ਅਧਿਕਾਰੀ ਉਨ੍ਹਾਂ ਦੀ ਪਾਲਣਾ ਕਰਨਗੇ।

ਕੰਪਲੈਕਸ ਵਿੱਚ ਮੌਜੂਦ ਹਨ ਅਦਾਲਤਾਂ ਤੇ ਪੁਲੀਸ ਕਮਿਸ਼ਨਰ ਦਫ਼ਤਰ

ਡੀਸੀ ਦਫ਼ਤਰ ਕੰਪੈਲਕਸ ਵਿੱਚ ਅਦਾਲਤਾਂ ਵੀ ਹਨ ਤੇ ਪੁਲੀਸ ਕਮਿਸ਼ਨਲ ਦਫਤਰ ਵੀ। ਇਸ ਤੋਂ ਪਹਿਲਾਂ ਵੀ ਅਦਾਲਤੀ ਕੰਪਲੈਕਸ ਵਿੱਚ ਧਮਾਕਾ ਹੋ ਚੁੱਕਾ ਹੈ। ਅਦਾਲਤਾਂ ਵਿੱਚ ਵੱਡੀ ਗਿਣਤੀ ਵਿੱਚ ਜੱਜ ਤੇ ਵਕੀਲ ਬੈਠਦੇ ਹਨ। ਪੁਲੀਸ ਕਮਿਸ਼ਨਰ ਦਫਡਤਰ ਵਿੱਚ ਵੀ ਪੁਲੀਸ ਮੁਲਾਜ਼ਮਾਂ ਦੇ ਨਾਲ ਨਾਲ ਆਮ ਲੋਕਾਂ ਦੀ ਗਿਣਤੀ ਵੀ ਕਾਫੀ ਜਿਆਦਾ ਹੁੰਦੀ ਹੈ।

Advertisement