ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੁਲੀਸ ਕਮਿਸ਼ਨਰ ਦੀ ਰਿਹਾਇਸ਼ ਨੇੜੇ ਚੋਰੀ

ਸ਼ੋਅਰੂਮ ’ਚੋਂ ਕੱਪੜੇ ਅਤੇ ਗਹਿਣੇ ਲੈ ਫ਼ਰਾਰ ਹੋਏ ਚੋਰ
Advertisement

ਇੱਥੇ ਸਥਿਤ ਪੁਲੀਸ ਕਮਿਸ਼ਨਰ ਦੀ ਰਿਹਾਇਸ਼ ਤੋਂ ਥੋੜ੍ਹੀ ਦੂਰੀ ’ਤੇ ਇੱਕ ਸ਼ੋਅਰੂਮ ਵਿੱਚੋਂ ਚੋਰ ਸ਼ਟਰ ਪੁੱਟ ਕੇ ਮਹਿੰਗੇ ਕੱਪੜੇ, ਨਕਲੀ ਗਹਿਣੇ, ਮੋਬਾਈਲ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਚੋਰ ਸੀ ਸੀ ਟੀ ਵੀ ਕੈਮਰੇ ਤੋੜ ਕੇ ਡੀ ਵੀ ਆਰ ਆਪਣੇ ਨਾਲ ਲੈ ਗਏ। ਜਦੋਂ ਅਗਲੀ ਸਵੇਰ ਚੋਰੀ ਦਾ ਪਤਾ ਲੱਗਿਆ ਤਾਂ ਸ਼ੋਅਰੂਮ ਦੇ ਮਾਲਕ ਚੇਤਨਾ ਨੇ ਪੁਲੀਸ ਨੂੰ ਸੂਚਿਤ ਕੀਤਾ ਜਿਸ ’ਤੇ ਡਿਵੀਜ਼ਨ ਨੰਬਰ 8 ਪੁਲੀਸ ਸਟੇਸ਼ਨ ਦੀ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਕੱਪੜਿਆਂ ਦੀ ਸ਼ੋਅਰੂਮ ਦੀ ਮਾਲਕ ਚੇਤਨਾ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਦੇ ਘਰ ਤੋਂ ਥੋੜ੍ਹੀ ਦੂਰੀ ’ਤੇ ਉਨ੍ਹਾਂ ਦਾ ਕੱਪੜਿਆਂ ਦਾ ਸ਼ੋਅਰੂਮ ਹੈ, ਜਿੱਥੇ ਫੈਂਸੀ ਡਰੈੱਸ ਅਤੇ ਆਰਟੀਫੀਸ਼ੀਅਲ ਗਹਿਣੇ ਵੇਚੇ ਜਾਂਦੇ ਹਨ। ਆਮ ਵਾਂਗ ਉਹ ਬੀਤੀ ਰਾਤ ਨੂੰ ਆਪਣਾ ਸ਼ੋਅਰੂਮ ਬੰਦ ਕਰ ਕੇ ਘਰ ਚਲੀ ਗਈ ਸੀ। ਸਵੇਰੇ ਉਸ ਦੀ ਗੁਆਂਢੀ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਸ਼ੋਅਰੂਮ ਦੇ ਸ਼ਟਰ ਟੁੱਟੇ ਹੋਏ ਹਨ। ਉਹ ਮੌਕੇ ’ਤੇ ਪਹੁੰਚੀ ਅਤੇ ਅੰਦਰ ਜਾ ਕੇ ਦੇਖਿਆ ਕਿ ਚੋਰਾਂ ਨੇ ਸਾਰਾ ਸਾਮਾਨ ਚੋਰੀ ਕਰ ਲਿਆ ਹੈ। ਜਾਂਚ ਕਰਨ ’ਤੇ ਉਸ ਨੇ ਦੇਖਿਆ ਕਿ ਚੋਰ ਉਸ ਦੇ ਨਕਲੀ ਗਹਿਣੇ ਚੁੱਕ ਕੇ ਲੈ ਗਏ ਹਨ ਅਤੇ ਖਾਲੀ ਡੱਬੇ ਬਾਹਰ ਸੁੱਟ ਗਏ। ਚੋਰ ਸ਼ੋਅਰੂਮ ਤੋਂ ਇੱਕ ਟੈਬਲੇਟ, ਮੋਬਾਈਲ ਅਤੇ ਡੀ ਵੀ ਆਰ ਬਾਕਸ ਵੀ ਲੈ ਗਏ ਤੇ ਉਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ।

Advertisement
Advertisement
Show comments