ਦੋ ਦੁਕਾਨਾਂ ਵਿੱਚ ਚੋਰੀ
ਸਥਾਨਕ ਫਲਾਵਰ ਐਨਕਲੇਵ ਦੁੱਗਰੀ ਸਥਿਤ ਦੋ ਦੁਕਾਨਾਂ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਚੋਰਾਂ ਨੇ ਪਹਿਲਾਂ ਸਪੜਾ ਕਮਿਊਨੀਕੇਸ਼ਨ ਦੀ ਦੁਕਾਨ ਦਾ ਸ਼ਟਰ ਤੋੜਿਆ ਅਤੇ ਅੱਠ-ਦਸ ਮੋਬਾਈਲ ਫੋਨ, ਇਕ ਡਿਜੀਟਲ ਕੈਮਰਾ ਅਤੇ 30 ਹਜ਼ਾਰ ਰੁਪਏ ਲੈ ਗਏ। ਦੁਕਾਨ ਮਾਲਕ...
Advertisement
ਸਥਾਨਕ ਫਲਾਵਰ ਐਨਕਲੇਵ ਦੁੱਗਰੀ ਸਥਿਤ ਦੋ ਦੁਕਾਨਾਂ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਚੋਰਾਂ ਨੇ ਪਹਿਲਾਂ ਸਪੜਾ ਕਮਿਊਨੀਕੇਸ਼ਨ ਦੀ ਦੁਕਾਨ ਦਾ ਸ਼ਟਰ ਤੋੜਿਆ ਅਤੇ ਅੱਠ-ਦਸ ਮੋਬਾਈਲ ਫੋਨ, ਇਕ ਡਿਜੀਟਲ ਕੈਮਰਾ ਅਤੇ 30 ਹਜ਼ਾਰ ਰੁਪਏ ਲੈ ਗਏ। ਦੁਕਾਨ ਮਾਲਕ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੇ ਪੁਲੀਸ ਕੋਲ ਸ਼ਿਕਾਇਤ ਦੇ ਦਿੱਤੀ ਹੈ। ਇਸੇ ਤਰ੍ਹਾਂ ਚੋਰਾਂ ਨੇ ਅਮਨ ਡਰੈੱਸ ਦੀ ਦੁਕਾਨ ਦਾ ਸ਼ਟਰ ਤੋੜ ਕੇ ਕੱਪੜੇ ਚੋਰੀ ਕਰਕੇ ਲੈ ਗਏ। ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਚੋਰਾਂ ਦੀ ਪਛਾਣ ਕਰ ਲਈ ਗਈ ਹੈ। ਪੁਲੀਸ ਨੇ ਦੋਹਾਂ ਮਾਮਲਿਆਂ ਵਿੱਚ ਕੇਸ ਦਰਜ ਕਰ ਲਿਆ ਹੈ।
Advertisement
Advertisement
