ਟਾਈਲ ਫੈਕਟਰੀ ’ਚ ਚੋਰੀ
ਜਗਰਾਉਂ
Advertisement
ਇਥੋਂ ਦੀ ਪੁਲੀਸ ਨੇ ਕੋਠੇ ਅੱਠ ਚੱਕ ਇੰਟਰਲਾਕ ਟਾਈਲ ਫੈਕਟਰੀ ਵਿੱਚੋਂ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਚੋਰੀ ਹੋਣ ਸਬੰਧੀ ਕੇਸ ਦਰਜ ਕੀਤਾ ਹੈ। ਕ੍ਰਿਸ਼ਨਾ ਇੰਟਰਲਾਕ ਟਾਈਲਜ਼ ਲੰਡੇ ਫਾਟਕ ਕੋਠੇ ਅੱਠ ਚੱਕ ਦੇ ਮਾਲਕ ਕੁਨਾਲ ਅਗਰਵਾਲ ਵਾਸੀ ਮਧੂਬਨ ਐਨਕਲੇਵ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ ਹੈ ਕਿ ਅੱਜ ਜਦੋਂ ਸਵੇਰੇ 6 ਵਜੇ ਉਹ ਫੈਕਟਰੀ ਪਹੁੰਚਿਆ ਤਾਂ ਦੇਖਿਆ ਕਿ ਦਫਤਰ ਦਾ ਸ਼ਟਰ ਟੁੱਟਿਆ ਹੋਇਆ ਸੀ, ਅੰਦਰ ਜਾਣ ’ਤੇ ਪਤਾ ਲੱਗਿਆ ਕਿ ਆਊਟਡੋਰ, ਇੰਡੋਰ ਏਅਰਕੰਡੀਸ਼ਨ, ਵੱਡੀ ਐੱਲਈਡੀ ਤੇ ਹੋਰ ਸਾਮਾਨ ਗਾਇਬ ਸੀ। ਕੁਨਾਲ ਅਗਰਵਾਲ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਕਿਸੇ ਭੇਤੀ ਨੇ ਇਹ ਚੋਰੀ ਕੀਤੀ ਹੈ।
Advertisement
Advertisement