ਸੇਵਾਦਾਰ ਖ਼ਿਲਾਫ਼ ਚੋਰੀ ਦਾ ਕੇਸ
ਥਾਣਾ ਦਰੇਸੀ ਦੀ ਪੁਲੀਸ ਨੇ ਇੱਕ ਸੇਵਾਦਾਰ ਖ਼ਿਲਾਫ਼ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਗੁਰਦੁਆਰਾ ਨਾਨਕਸਰ ਸ਼ਹੀਦ ਭਾਈ ਬਚਿੱਤਰ ਸਿੰਘ ਬਸਤੀ ਜੋਧੇਵਾਲ ਦੇ ਸੇਵਾਦਾਰ ਗੁਰਦਿਆਲ ਸਿੰਘ ਵਾਸੀ ਆਨੰਦਪੁਰਾ ਸੁਭਾਸ਼ ਨਗਰ ਨੇ ਦੱਸਿਆ ਹੈ ਕਿ...
Advertisement
ਥਾਣਾ ਦਰੇਸੀ ਦੀ ਪੁਲੀਸ ਨੇ ਇੱਕ ਸੇਵਾਦਾਰ ਖ਼ਿਲਾਫ਼ ਗੋਲਕ ਵਿੱਚੋਂ ਪੈਸੇ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਗੁਰਦੁਆਰਾ ਨਾਨਕਸਰ ਸ਼ਹੀਦ ਭਾਈ ਬਚਿੱਤਰ ਸਿੰਘ ਬਸਤੀ ਜੋਧੇਵਾਲ ਦੇ ਸੇਵਾਦਾਰ ਗੁਰਦਿਆਲ ਸਿੰਘ ਵਾਸੀ ਆਨੰਦਪੁਰਾ ਸੁਭਾਸ਼ ਨਗਰ ਨੇ ਦੱਸਿਆ ਹੈ ਕਿ ਉਸ ਨੂੰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਗਏ ਸ਼ਰਧਾਲੂ ਨੇ ਦੱਸਿਆ ਕਿ ਸੇਵਾਦਾਰ ਕੁਲਵੰਤ ਸਿੰਘ ਵਾਸੀ ਗਾਂਧੀ ਨਗਰ ਗੁਰੂ ਘਰ ਦੀ ਗੋਲਕ ਵਿੱਚੋਂ ਰੁਪਏ ਚੋਰੀ ਕਰ ਰਿਹਾ ਸੀ ਤਾਂ ਉਸ ਨੇ ਆਪਣੇ ਮੋਬਾਈਲ ਫੋਨ ਰਾਹੀਂ ਉਸਦੀ ਵੀਡੀਓ ਬਣਾ ਲਈ ਹੈ। ਉਸ ਨੇ ਪੁਲੀਸ ਨੂੰ ਚੋਰੀ ਕਰਦੇ ਕੁਲਵੰਤ ਸਿੰਘ ਦੀ ਵੀਡੀਓ ਪੈਨ ਡਰਾਈਵ ਵਿੱਚ ਪਾ ਕੇ ਪੇਸ਼ ਕੀਤੀ ਹੈ। ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
