ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਔਰਤ ਘਰ ’ਚੋਂ ਗਹਿਣੇ ਲੈ ਕੇ ਫਰਾਰ

ਲੁਧਿਆਣਾ: ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਮੁਹੱਲਾ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਵਾਸੀ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਪ੍ਰੀਤ ਕੌਰ ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਵੱਲੋਂ ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ...
Advertisement

ਲੁਧਿਆਣਾ: ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਮੁਹੱਲਾ ਗੋਬਿੰਦ ਨਗਰ ਨਿਊ ਸ਼ਿਮਲਾਪੁਰੀ ਵਾਸੀ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਪ੍ਰੀਤ ਕੌਰ ਘਰੋਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਵੱਲੋਂ ਕੈਮਰਿਆਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਉਸ ਨੇ ਮਨੀ ਨਾਲ ਰਲ ਕੇ ਉਸ ਦੀ ਅਲਮਾਰੀ ਵਿੱਚੋਂ ਇੱਕ ਚੈਨ ਸੋਨਾ 12 ਗ੍ਰਾਮ, 4 ਮੁੰਦਰੀਆਂ ਸੋਨਾ 4 ਤੋਲਾ, ਟੋਪਸ ਇੱਕ ਜੋੜੀ ਅੱਧਾ ਤੋਲਾ, ਇੱਕ ਲੋਕਟ ਸੋਨਾ ਅੱਧਾ ਤੋਲਾ ਅਤੇ 2 ਲੱਖ ਰੁਪਏ ਨਕਦੀ ਚੋਰੀ ਕੀਤੀ ਤੇ ਕਾਰ ਵਿੱਚ ਕਿਧਰੇ ਚਲੀ ਗਈ। ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਸਪ੍ਰੀਤ ਕੌਰ ਅਤੇ ਮਨੀ ਵਾਸੀ ਮੁਹੱਲਾ ਪ੍ਰੀਤ ਨਗਰ ਸ਼ਿਮਲਪੁਰੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ

Advertisement
Advertisement