ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਤੇ ਕਡਿਆਣਾ ਦੀਆਂ ਟੀਮਾਂ ਨੇ ਜਿੱਤਿਆ ਕਬੱਡੀ ਕੱਪ

ਗੋਪੀ ਮਹੌਲੀ ਸਰਵੋਤਮ ਰੇਡਰ ਅਤੇ ਸੁੱਖਾ ਘਲੋਟੀ ਸਰਵੋਤਮ ਜਾਫੀ ਬਣੇ
ਜੇਤੂ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਖੰਨਾ, 25 ਫਰਵਰੀ

Advertisement

ਪੰਜਾਬ ਦੀ ਟੀਮ ਨੇ ਹਰਿਆਣਾ ਨੂੰ ਹਰਾ ਕੇ 12ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਜਿੱਤ ਲਿਆ ਹੈ। ਪੰਜਾਬ ਭਰ ਵਿੱਚੋਂ ਚੁਣ ਕੇ ਉੱਭਰਦੀਆਂ ਖਿਡਾਰੀਆਂ ਦੀਆਂ ਬਣਾਈਆਂ ਅੱਠ ਟੀਮਾਂ ਦੇ ਮੁਕਾਬਲੇ ਵਿੱਚ ਕਡਿਆਣਾ ਨੇ ਰੇਰੂ ਸਾਹਿਬ ਨੰਦਪੁਰ ਨੂੰ ਹਰਾ ਕੇ ਕੱਪ ਜਿੱਤਿਆ। ਇਨ੍ਹਾਂ ਟੀਮਾਂ ਦੇ ਮੁਕਾਬਲਿਆਂ ਵਿੱਚ ਗੋਪੀ ਮਹੌਲੀ ਸਰਵੋਤਮ ਰੇਡਰ ਅਤੇ ਸੁੱਖਾ ਘਲੋਟੀ ਸਰਵੋਤਮ ਜਾਫੀ ਬਣਿਆ। ਕਬੱਡੀ ਕੱਪ ਦੇ ਸ਼ੋਅ ਮੈਚ ਵਿੱਚ ਪੰਜਾਬ ਨੇ ਹਰਿਆਣਾ ਨੂੰ 9 ਅੰਕਾਂ ਦੇ ਫਰਕ ਨਾਲ ਹਰਾ ਕੇ ਇੱਕ ਲੱਖ ਰੁਪਏ ਦਾ ਇਨਾਮ ਜਿੱਤਿਆ। ਹਰਿਆਣਾ ਦੀ ਟੀਮ ਨੂੰ 75 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਉਭਰਦੀਆਂ ਅੱਠ ਟੀਮਾਂ ਦੇ ਹੋਏ ਮੁਕਾਬਲਿਆਂ ਵਿੱਚ ਕਡਿਆਣਾ ਨੇ ਫ਼ਾਈਨਲ ਮੁਕਾਬਲੇ ਵਿੱਚ ਰੇਰੂ ਸਾਹਿਬ ਨੰਦਪੁਰ 32-15 ਨਾਲ ਹਰਾ ਕੇ ਕੱਪ ਜਿੱਤਿਆ। ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਅਤੇ ਉਪ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਦੇ ਨਗਦ ਇਨਾਮ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ। ਗੋਪੀ ਮਹੌਲੀ ਸਰਵੋਤਮ ਰੇਡਰ ਅਤੇ ਸੁੱਖਾ ਘਲੋਟੀ ਸਰਵੋਤਮ ਜਾਫੀ ਬਣਿਆ, ਜਿਨ੍ਹਾਂ ਨੂੰ ਐੱਲਸੀਡੀ ਨਾਲ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਸੈਮੀ ਫ਼ਾਈਨਲ ਮੁਕਾਬਲਿਆਂ ਵਿੱਚ ਕਡਿਆਣਾ ਨੇ ਸਿੱਧਵਾਂ ਬੇਟ ਨੂੰ 29-19 ਅਤੇ ਰੇਰੂ ਸਾਹਿਬ ਨੰਦਪੁਰ ਨੇ ਰਾਣਾ ਕਬੱਡੀ ਕਲੱਬ ਖੱਟੜਾ ਨੂੰ 34-30 ਨਾਲ ਹਰਾ ਕੇ ਫ਼ਾਈਨਲ ਵਿੱਚ ਜਗ੍ਹਾਂ ਹਾਸਲ ਕੀਤੀ ਸੀ। ਹਰਮਨ ਖੱਟੜਾ ਸਪੋਰਟਸ ਕਲੱਬ ਵੱਲੋਂ ਹਰ ਸਾਲ ਪਿੰਡ ਖੱਟੜਾ ’ਚ ਕਰਵਾਏ ਜਾਂਦੇ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਸ਼ਿਰਕਤ ਕਰਦਿਆਂ ਖੰਨਾ ਤੋਂ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਫ਼ਾਈਨਲ ਮੈਚ ਦੀਆਂ ਟੀਮਾਂ ਕਢਿਆਣਾ ਤੇ ਨੰਦਪੁਰ ਦੇ ਖਿਡਾਰੀਆਂ ਨੂੰ ਮਿਲ ਕੇ ਸ਼ੁਰੂਆਤ ਕਰਵਾਈ। ਵਿਧਾਇਕ ਸੌਂਦ ਨੇ ਕਿਹਾ ਕਿ ਮੁੱਖ ਪ੍ਰਬੰਧਕ ਦਲਮੇਘ ਸਿੰਘ ਵਧਾਈ ਦੇ ਪਾਤਰ ਹਨ ਜਿਹੜੇ ਮਾਂ ਖੇਡ ਕਬੱਡੀ ਨੂੰ ਉਪਰ ਚੁੱਕਣ ਅਤੇ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੱਟੜਾ ਵਿੱਚ ਕਬੱਡੀ ਦੀ ਖੇਡ ਨਰਸਰੀ ਸਥਾਪਤ ਕਰੇਗੀ। ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਸਾਬਕਾ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੱਤੀ।

Advertisement
Show comments