ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਧਿਆਪਕ ਨੇ ਵਿਦਿਆਰਥਣ ਨੂੰ ਵਰਗਲਾਇਆ

ਇਥੋਂ ਦੀ ਪੁਲੀਸ ਨੇ ਸਿੱਧਵਾਂ ਬੇਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਬਤੌਰ ਕਰਾਟੇ ਅਧਿਆਪਕ ਦੀਆਂ ਸੇਵਾਵਾਂ ਨਿਭਾਅ ਰਿਹੇ ਗੁਰਮੀਤ ਸਿੰਘ ’ਤੇ ਦਸਵੀਂ ਦੀ ਵਿਦਿਆਰਥਣ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪਿਛਲੇ ਮਹੀਨੇ ਤੋਂ ਲਾਪਤਾ...
Advertisement

ਇਥੋਂ ਦੀ ਪੁਲੀਸ ਨੇ ਸਿੱਧਵਾਂ ਬੇਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਬਤੌਰ ਕਰਾਟੇ ਅਧਿਆਪਕ ਦੀਆਂ ਸੇਵਾਵਾਂ ਨਿਭਾਅ ਰਿਹੇ ਗੁਰਮੀਤ ਸਿੰਘ ’ਤੇ ਦਸਵੀਂ ਦੀ ਵਿਦਿਆਰਥਣ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪਿਛਲੇ ਮਹੀਨੇ ਤੋਂ ਲਾਪਤਾ ਆਪਣੀ ਲੜਕੀ ਦੀ ਭਾਲ ਕਰ ਰਹੇ ਪਰਿਵਾਰ ਨੂੰ ਬੀਤੇ ਕੱਲ੍ਹ ਪਤਾ ਲੱਗਿਆ ਕਿ ਉਸ ਨੂੰ ਉਕਤ ਅਧਿਆਪਕ ਵਰਗਲਾ ਕੇ ਲੈ ਗਿਆ ਹੈ ਤਾਂ ਉਨ੍ਹਾਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਪ੍ਰਾਪਤ ਜਾਣਕਾਰੀ ਅਨੁਸਾਰ ਲੜਕੀ ਦੀ ਵਿਧਵਾ ਮਾਂ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਲੜਕੀ 29 ਜੂਨ ਦੀ ਰਾਤ ਨੂੰ ਬਿਨਾ ਕਿਸੇ ਨੂੰ ਦੱਸਿਆ ਘਰੋਂ ਕਿਤੇ ਚਲੀ ਗਈ ਸੀ। ਭਾਲ ਦੌਰਾਨ ਪਤਾ ਲੱਗਿਆ ਕਿ ਸਕੂਲ ਵਿੱਚ ਕਰਾਟੇ ਦਾ ਅਧਿਆਪਕ ਹੀ ਲੜਕੀ ਨੂੰ ਕਿਤੇ ਲੈ ਗਿਆ ਹੈ। ਸਹਾਇਕ ਸਬ-ਇੰਸਪੈਕਟਰ ਰਾਜਵਰਿੰਦਰਪਾਲ ਸਿੰਘ ਨੇ ਗੁਰਮੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਦੋਵਾਂ ਦੀ ਭਾਲ ਆਰੰਭ ਦਿੱਤੀ ਹੈ।

Advertisement
Advertisement