ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਂਹ ਨਾਲ ਸਮਾਰਟ ਸਿਟੀ ਹੋਈ ਜਲ-ਥਲ

ਸੜਕਾਂ, ਗਲੀਆਂ-ਮਹੁੱਲਿਆਂ ’ਚ ਭਰਿਆ ਪਾਣੀ; ਆਵਾਜਾਈ ਹੋਈ ਪ੍ਰਭਾਵਿਤ
ਹੰਬਡ਼ਾਂ ਸਡ਼ਕ ’ਤੇ ਭਰੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ

ਲੁਧਿਆਣਾ, 8 ਜੁਲਾਈ

Advertisement

ਸਮਾਰਟ ਸਿਟੀ ਲੁਧਿਆਣਾ ’ਚ ਸ਼ਨਿੱਚਰਵਾਰ ਦੀ ਸਵੇਰੇ ਸ਼ੁਰੂ ਹੋਇਆ ਮੀਂਹ ਸਾਰਾ ਦਿਨ ਹੀ ਵਰ੍ਹਦਾ ਰਿਹਾ। ਤੇਜ਼ ਵਰ੍ਹੇ ਮੀਂਹ ਨੇ ਸਮਾਰਟ ਸਿਟੀ ਦੇ ਹਾਲਾਤ ਖ਼ਰਾਬ ਹੋ ਗਏ। ਸਨਅਤੀ ਸ਼ਹਿਰ ਦਾ ਚਾਹੇ ਪੌਸ਼ ਇਲਾਕਾ ਹੋਵੇ ਜਾਂ ਫਿਰ ਆਮ ਇਲਾਕੇ ਦਾ ਕੋਈ ਵੀ ਮੁਹੱਲਾ, ਗਲੀ ਅਜਿਹੀ ਨਹੀਂ ਸੀ, ਜਿੱਥੇ ਪਾਣੀ ਨਾ ਭਰਿਆ ਹੋਵੇ। ਮੌਸਮ ਵਿਭਾਗ ਮੁਤਾਬਕ ਸਨਅਤੀ ਸ਼ਹਿਰ ਵਿੱਚ 43 ਐੱਮਐੱਮ ਮੀਂਹ ਵਰ੍ਹਿਆ। ਇਸ ਨਾਲ ਸ਼ਹਿਰ ਦਾ ਬੁੱਢਾ ਨਾਲਾ ਵੀ ਭਰ ਗਿਆ। ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਪਾਣੀ ਖੜ੍ਹਾ ਦਿਖਾਈ ਦਿੱਤਾ। ਪਾਣੀ ਭਰਨ ਕਾਰਨ ਲੋਕ ਘਰਾਂ ’ਚ ਕੈਦ ਹੋ ਗਏ। ਸ਼ਾਮ ਨੂੰ ਮੀਂਹ ਬੰਦ ਹੋਣ ਤੋਂ ਬਾਅਦ ਪਾਣੀ ਦਾ ਪੱਧਰ ਕੁਝ ਘੱਟ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੰਨੀਏ ਤਾਂ ਐਤਵਾਰ ਨੂੰ ਵੀ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਹੈ।

ਸਨਅਤੀ ਸ਼ਹਿਰ ਵਿੱਚ ਸ਼ਨਿੱਚਰਵਾਰ ਸਵੇਰੇ ਮੀਂਹ ਦੀ ਝੜੀ ਲੱਗ ਗਈ, ਜੋ ਕਿ ਸ਼ਾਮ ਤੱਕ ਤੱਕ ਜਾਰੀ ਰਹੀ। ਲਗਾਤਰ ਪੈ ਰਹੀ ਮੀਂਹ ਕਾਰਨ ਸ਼ਹਿਰ ਦੇ ਸਾਰੇ ਇਲਾਕਿਆਂ ’ਚ ਪਾਣੀ ਭਰ ਗਿਆ। ਹਾਲਾਂਕਿ, ਕਈ ਇਲਾਕੇ ਅਜਿਹੇ ਸਨ ਜਿੱਥੇ ਪਾਣੀ ਸ਼ਾਮ ਤੱਕ ਘੱਟ ਗਿਆ। ਸਮਰਾਲਾ ਚੌਕ, ਚੰਡੀਗੜ੍ਹ ਰੋਡ ਸੈਕਟਰ 32, ਗਿਆਸਪੁਰਾ ਚੌਕ, ਸ਼ੇਰਪੁਰ ਚੌਕ, ਰਾਹੋਂ ਰੋਡ, ਸ਼ਿਵਪੁਰੀ, ਸ਼ਿਵਾਜੀ ਨਗਰ, ਜਨਕਪੁਰੀ, ਵਿਸ਼ਵਕਰਮਾ ਚੌਕ, ਜੇਲ੍ਹ ਚੌਕ, ਜਨਤਾ ਨਗਰ ਇਲਾਕੇ ਵਿੱਚ ਪਾਣੀ ਭਰਿਆ ਹੋਣ ਕਾਰਨ ਟਰੈਫਿਕ ਜਾਮ ਲੱਗ ਗਿਆ। ਸ਼ਹਿਰ ਫਿਰੋਜ਼ਪੁਰ ਰੋਡ ’ਤੇ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਇੱਥੇ ਮੀਂਹ ਨੇ ਰਸਤੇ ਦਾ ਬੁਰਾ ਹਾਲ ਕਰ ਦਿੱਤਾ। ਪਾਣੀ ਤਾਂ ਇਸ ਸੜਕ ’ਤੇ ਜ਼ਿਆਦਾ ਖੜ੍ਹਾ ਨਹੀਂ ਸੀ। ਪਰ ਚਿੱਕੜ ਹੋਣ ਕਾਰਨ ਇੱਥੇ ਲੋਕਾਂ ਨੂੰ ਨਿਕਲਣ ਲਈ ਕਾਫ਼ੀ ਪ੍ਰੇਸ਼ਾਨੀ ਹੋਈ।

ਫਿਰੋਜ਼ਪੁਰ ਸੜਕ ’ਤੇ ਤਿੰਨ ਗੱਡੀਆਂ ਆਪਸ ’ਚ ਟਕਰਾਈਆਂ; ਜਾਨੀ ਨੁਕਸਾਨ ਤੋਂ ਬਚਾਅ

ਫਿਰੋਜ਼ਪੁਰ ਸੜਕ ’ਤੇ ਵਾਪਰੇ ਹਾਦਸੇ ਦੌਰਾਨ ਨੁਕਸਾਨੀ ਗਈ ਕਾਰ। -ਫੋਟੋ: ਹਿਮਾਂਸ਼ੂ ਮਹਾਜਨ

ਲੁਧਿਆਣਾ (ਟ੍ਰਿਬਿਊਨ ਨਿਊਜ਼ ਸਰਵਿਸ): ਫਿਰੋਜ਼ਪੁਰ ਰੋਡ ’ਤੇ ਸਥਿਤ ਐੱਮਬੀਡੀ ਮਾਲ ਦੇ ਸਾਹਮਣੇ ਪੁੱਲ ’ਤੇ ਤੇਜ਼ ਮੀਂਹ ਵਿਚਕਾਰ ਸ਼ਨਿੱਚਰਵਾਰ ਨੂੰ ਗੱਡੀਆਂ ਦੀ ਆਪਸ ’ਚ ਟੱਕਰ ਹੋ ਗਈ। ਜਿਸ ਤੋਂ ਬਾਅਦ ਗੱਡੀਆਂ ਦੇ ਪਰਖੱਚੇ ਉਡ ਗਏ। ਖੁਸ਼ਕਿਸਮਤੀ ਇਹ ਰਹੀ ਕਿ ਗੱਡੀਆਂ ਪੁੱਲ ਦੇ ਉਪਰੋਂ ਹੇਠਾਂ ਨਹੀਂ ਡਿੱਗੀਆਂ। ਗੱਡੀਆਂ ’ਚ ਸਵਾਰ ਤਿੰਨ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਜਿੱਥੋਂ ਇਲਾਜ ਉਪਰੰਤ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਕਰੇਨ ਦੀ ਮਦਦ ਨਾਲ ਤਿੰਨਾਂ ਗੱਡੀਆਂ ਨੂੰ ਹਟਵਾਇਆ। ਟੱਕਰ ਤੋਂ ਬਾਅਦ ਮੀਂਹ ’ਚ ਜਾਮ ਦੀ ਜ਼ਿਆਦਾ ਸਥਿਤੀ ਬਣ ਗਈ ਸੀ। ਇਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋ ਰਹੀ ਸੀ। ਪੁਲੀਸ ਨੇ ਗੱਡੀਆਂ ਹਟਵਾ ਕੇ ਜਾਮ ਕਲੀਅਰ ਕਰਵਾਇਆ। ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੀ ਸਵੇਰੇ ਸ਼ਹਿਰ ’ਚ ਤੇਜ਼ ਮੀਂਹ ਪੈ ਰਿਹਾ ਸੀ। ਫਿਰੋਜ਼ਪੁਰ ਰੋਡ ’ਤੇ ਬਣੇ ਪੁਲ ’ਤੇ ਗੱਡੀਆਂ ਤੇਜ਼ ਰਫ਼ਤਾਰ ’ਚ ਜਾ ਰਹੀਆਂ ਸਨ ਕਿ ਅਚਾਨਕ ਗੱਡੀਆਂ ਦੀ ਆਪਸ ’ਚ ਟੱਕਰ ਹੋ ਗਈ। ਇੱਕ ਤੋਂ ਬਾਅਦ ਇੱਕ ਤਿੰਨ ਗੱਡੀਆਂ ਆਪਸ ’ਚ ਵੱਜੀਆਂ। ਇੱਕ ਗੱਡੀ ਦੀ ਤਾਂ ਹਾਲਤ ਕਾਫ਼ੀ ਬੁਰੀ ਹੋ ਗਈ। ਉਸ ਦੇ ਪਰਖੱਚੇ ਤੱਕ ਉਡ ਗਏ। ਬਾਕੀ 2 ਗੱਡੀਆਂ ਪੁੱਲ ਤੋਂ ਹੇਠਾਂ ਡਿੱਗਣੋ ਬਚ ਗਈਆਂ। ਟੱਕਰ ਤੋਂ ਬਾਅਦ ਇੱਕ ਵਾਰ ਪੂਰੇ ਪੁੱਲ ’ਤੇ ਟਰੈਫਿਕ ਜਾਮ ਦੀ ਸਥਿਤੀ ਬਣ ਗਈ। ਪੁੱਲ ’ਤੇ ਹਾਦਸਾ ਹੋਣ ਦੀ ਸੂਚਨਾ ਮਿਲਦੇ ਹੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਪਹਿਲਾਂ ਲੋਕਾਂ ਦੇ ਨਾਲ ਮਿਲ ਕੇ ਜ਼ਖਮੀਆਂ ਨੂੰ ਉਥੋਂ ਹਸਪਤਾਲ ਪਹੁੰਚਾਇਆ ਤੇ ਉਸ ਤੋਂ ਬਾਅਦ ਗੱਡੀਆਂ ਨੂੰ ਹਟਵਾ ਕੇ ਟਰੈਫਿਕ ਕਲੀਅਰ ਕਰਵਾਇਆ। ਲੈਂਡ ਕਰੂਜ਼ਰ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਉਹ ਹੌਲੀ ਹੌਲੀ ਜਾ ਰਹੇ ਸਨ ਕਿ ਦੂਸਰੇ ਪਾਸਿਉਂ ਕਰੇਟਾ ਗੱਡੀ ਪਲਟੀਆਂ ਖਾ ਕੇ ਆਈ ਅਤੇ 2 ਗੱਡੀਆਂ ’ਚ ਜਾ ਵੱਜੀ। ਇਸ ਕਾਰਨ ਉਨ੍ਹਾਂ ਦੀ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ। ਪੁਲੀਸ ਘਟਨਾ ਸਥਾਨ ’ਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ। ਇਸੇ ਤਰ੍ਹਾਂ ਗਿੱਲ ਰੋਡ ਫਲਾਈਓਵਰ ’ਤੇ ਵੀ ਮੀਂਹ ਕਾਰਨ ਪੰਜ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਗਈ।

Advertisement
Tags :
ਸਮਾਰਟਸਿਟੀਜਲ-ਥਲਮੀਂਹ
Show comments