ਸਕੂਲ ਦਾ ਸਾਲਾਨਾ ਖੇਡ ਮਹਾਉਤਸਵ ਕਰਵਾਇਆ
ਇਥੇ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੀ ਅਗਵਾਈ ਹੇਠ ਜੂਨੀਅਰ ਵਿੰਗ ਅਤੇ ਸੀਨੀਅਰ ਵਿੰਗ ਲਈ 18ਵਾਂ ਦੋ ਦਿਨਾਂ ਖੇਡ ਮਹਾਉਤਸਵ ਕਰਵਾਇਆ ਗਿਆ। ਪਹਿਲੇ ਦਿਨ 5ਵੀਂ ਜਮਾਤ ਦੇ ਬੱਚਿਆਂ ਦੇ ਦੋੜ ਮੁਕਾਬਲੇ ਕਰਵਾਏ ਗਏ। ਦੂਜੇ...
Advertisement
ਇਥੇ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿੱਚ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੀ ਅਗਵਾਈ ਹੇਠ ਜੂਨੀਅਰ ਵਿੰਗ ਅਤੇ ਸੀਨੀਅਰ ਵਿੰਗ ਲਈ 18ਵਾਂ ਦੋ ਦਿਨਾਂ ਖੇਡ ਮਹਾਉਤਸਵ ਕਰਵਾਇਆ ਗਿਆ। ਪਹਿਲੇ ਦਿਨ 5ਵੀਂ ਜਮਾਤ ਦੇ ਬੱਚਿਆਂ ਦੇ ਦੋੜ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਕਲਾਸ 6 ਤੋਂ 12 ਤੱਕ ਦੇ ਬੱਚਿਆਂ ਨੇ ਦੌੜ ਮੁਕਾਬਲਿਆਂ ਵਿੱਚ ਆਪਣੀ ਫੁਰਤੀ ਅਤੇ ਤਾਕਤ ਦਾ ਵਿਲੱਖਣ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨਾਂ ਨੇ ਚੇਅਰਪਰਸਨ, ਪ੍ਰੈਜ਼ੀਡੈਂਟ, ਮੈਨੇਜਰ ਅਤੇ ਪ੍ਰਿੰਸੀਪਲ ਨਾਲ ਮਿਲ ਕੇ ਜੇਤੂ ਵਿਦਿਆਰਥੀਆਂ ਨੂੰ ਮੈਡਲ, ਟ੍ਰਾਫੀਆਂ ਅਤੇ ਸਰਟੀਫਿਕੇਟ ਦਿੱਤੇ। ਜੂਨੀਅਰ ਵਿੰਗ ਦੇ ਸਰਵੋਤਮ ਖਿਡਾਰੀਆਂ ਵਜੋਂ ਜਪਦੀਪ ਕੌਰ ਅਤੇ ਗੁਰਵੀਰ ਸਿੰਘ ਨਾਗਰਾ, ਜਦਕਿ ਸੀਨੀਅਰ ਵਿੰਗ ਵੱਲੋਂ ਜਸ਼ਨ ਅਤੇ ਮਹਿਕਦੀਪ ਕੌਰ ਨੂੰ ਸਨਮਾਨਿਤ ਕੀਤਾ ਗਿਆ।
Advertisement
Advertisement
