ਇਤਿਹਾਸਕ ਤਲਵੰਡੀ ਗੇਟ ਦੀ ਸੰਦੂਕੀ ਛੱਤ ਦੇ ਫੱਟੇ ਟੁੱਟ ਕੇ ਡਿੱਗੇ
ਸਾਵਧਾਨੀ ਵਜੋਂ ਆਵਾਜਾਈ ਰੋਕੀ: ਕਾਰਜਸਾਧਕ ਅਫ਼ਸਰ
Advertisement
ਪਿਛਲੇ ਕਰੀਬ 13 ਦਿਨਾਂ ਤੋਂ ਰੁਕ-ਰੁਕ ਕੇ ਪਏ ਮੀਂਹ ਕਾਰਨ ਪੈਦਾ ਹੋਏ ਖ਼ਤਰੇ ਨੂੰ ਦੇਖਦਿਆਂ ਸ਼ਹਿਰ ਦੇ ਇਤਿਹਾਸਕ ਤਲਵੰਡੀ ਗੇਟ ਦੇ ਸਾਹਮਣੇ ਟਰਾਲੀ ਖੜ੍ਹੀ ਕਰ ਕੇ ਨਗਰ ਕੌਂਸਲ ਰਾਏਕੋਟ ਦੇ ਅਧਿਕਾਰੀਆਂ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮੀਂਹ ਕਾਰਨ ਤਲਵੰਡੀ ਗੇਟ ਦੀ ਸੰਦੂਕੀ ਛੱਤ ਦੇ ਕੁਝ ਫੱਟੇ ਡਿੱਗਣ ਬਾਅਦ ਮਿਲੀਆਂ ਸ਼ਿਕਾਇਤਾਂ ਕਾਰਨ ਤੁਰੰਤ ਕਾਰਵਾਈ ਕਰਦਿਆਂ ਨਗਰ ਕੌਂਸਲ ਅਧਿਕਾਰੀਆਂ ਨੇ ਸ਼ਹਿਰ ਦੇ ਅੰਦਰੂਨੀ ਭਾਗ ਨੂੰ ਜਾਣ ਵਾਲੇ ਮੁੱਖ ਦਾਖਲਾ ਗੇਟ ਰਾਹੀਂ ਹੋਣ ਵਾਲੀ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਹੈ। ਕਾਬਲੇਗ਼ੌਰ ਹੈ ਕਿ ਇਸੇ ਗੇਟ ਦੇ ਅੰਦਰੂਨੀ ਭਾਗ ਅਗਰਵਾਲ ਮੁਹੱਲਾ ਵਿੱਚ 3 ਸਤੰਬਰ ਬੁੱਧਵਾਰ ਨੂੰ ਦੋ ਮੰਜ਼ਿਲ ਵਾਲੀ ਹਵੇਲੀ ਡਿੱਗਣ ਬਾਅਦ ਨਗਰ ਕੌਂਸਲ ਅਧਿਕਾਰੀ ਕੋਈ ਜੋਖ਼ਮ ਉਠਾਉਣ ਨੂੰ ਤਿਆਰ ਨਹੀਂ ਹਨ।ਤਲਵੰਡੀ ਗੇਟ ਦੀ ਸੰਦੂਕੀ ਛੱਤ ਤੋਂ ਡਿੱਗਿਆ ਫੱਟਾ।
ਇਸ ਤਲਵੰਡੀ ਗੇਟ ਵਿੱਚ ਦੇਸ਼ ਦੀ ਵੰਡ ਸਮੇਂ ਤੋਂ ਪਹਿਲਾਂ ਖੁੱਲ੍ਹੀਆਂ ਦੋ ਕਰਿਆਨਾ ਕਾਰੋਬਾਰੀਆਂ ਦੀਆਂ ਦੁਕਾਨਾਂ ਅੱਜ ਵੀ ਮੌਜੂਦ ਹਨ। ਨਗਰ ਕੌਂਸਲ ਵੱਲੋਂ ਆਵਾਜਾਈ ਬੰਦ ਕਰਨ ਦੇ ਬਾਵਜੂਦ ਦੁਕਾਨਾਂ ਹੁਣ ਵੀ ਖੁੱਲ੍ਹੀਆਂ ਹਨ। ਇਸ ਸਬੰਧੀ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਅਨੁਸਾਰ ਰਾਹਗੀਰਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਵਧਾਨੀ ਵਜੋਂ ਆਵਾਜਾਈ ਰੋਕੀ ਗਈ ਹੈ।
Advertisement
Advertisement