ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੀਂਹ ਨੇ ਸਨਅਤੀ ਸ਼ਹਿਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ

ਸੜਕਾਂ ਹੋਈਅਾਂ ਜਲਥਲ; ਸੀਵਰੇਜ ਓਵਰਫਲੋਅ ਹੋਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪਿਅਾ
ਲੁਧਿਅਾਣਾ ਸਥਿਤ ਡੀਅੈੱਮਸੀ ਹਸਪਤਾਲ ਨਜ਼ਦੀਕ ਸਡ਼ਕ ’ਤੇ ਭਰਿਅਾ ਪਾਣੀ
Advertisement

ਸਤਵਿੰਦਰ ਬਸਰਾ

ਲੁਧਿਆਣਾ, 30 ਜੂਨ

Advertisement

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਲਗਾਤਾਰ ਦੂਜੇ ਦਿਨ ਪਏ ਮੀਂਹ ਨੇ ਸ਼ਹਿਰ ਦੇ ਨਾਕਸ-ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਅੱਜ ਬਾਅਦ ਦੁਪਹਿਰ ਡੇਢ ਕੁ ਘੰਟਾ ਵਰ੍ਹੇ ਮੀਂਹ ਦੌਰਾਨ ਸਡ਼ਕਾਂ ’ਤੇ ਪਾਣੀ ਭਰ ਗਿਅਾ। ਪੀਏਯੂ ਮੌਸਮ ਵਿਭਾਗ ਨੇ ਅੱਜ ਦੁਪਹਿਰ ਤੱਕ 4 ਐੱਮਐੱਮ ਮੀਂਹ ਦਰਜ ਕੀਤਾ ਹੈ। ਸ਼ਹਿਰ ਵਿੱਚ ਬੀਤੇ ਦਿਨ ਪਏ ਮੀਂਹ ਦਾ ਪਾਣੀ ਅਜੇ ਕਈ ਨੀਵੀਆਂ ਬਸਤੀਆਂ ਵਿੱਚ ਸੁੱਕਿਆ ਨਹੀਂ ਸੀ ਕਿ ਅੱਜ ਦੁਪਹਿਰ ਸਮੇਂ ਵਰ੍ਹੇ ਜ਼ੋਰਦਾਰ ਮੀਂਹ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸੜਕਾਂ ਨੇ ਛੱਪਡ਼ਾਂ ਦਾ ਰੂਪ ਧਾਰ ਲਿਆ। ਇਹ ਮੀਂਹ ਭਾਵੇਂ ਥੋੜ੍ਹਾ ਸਮਾਂ ਪਿਆ ਪਰ ਤੇਜ਼ ਮੀਂਹ ਹੋਣ ਕਰ ਕੇ ਦੇਖਦਿਆਂ ਹੀ ਦੇਖਦਿਆਂ ਸੜਕਾਂ ਪਾਣੀ ਨਾਲ ਭਰ ਗਈਆਂ। ਹੋਰ ਤਾਂ ਹੋਰ ਸ਼ਹਿਰ ਦੇ ਕਈ-ਕਈ ਫੁੱਟ ਉੱਚੇ ਬਣੇ ਪੁਲਾਂ ’ਤੇ ਵੀ ਪਾਣੀ ਦੀ ਕੋਈ ਢੁਕਵੀਂ ਨਿਕਾਸੀ ਨਾ ਹੋਣ ਕਰ ਕੇ ਪਾਣੀ ਭਰਿਅਾ ਰਿਹਾ। ਇਨ੍ਹਾਂ ਪੁਲਾਂ ’ਤੇ ਖੜ੍ਹੇ ਪਾਣੀ ਵਿੱਚੋਂ ਗੱਡੀਆਂ ਲੰਘਣ ਨਾਲ ਸਾਰਾ ਪਾਣੀ ਹੇਠਾਂ ਦੁਕਾਨਾਂ ਵਾਲਿਆਂ ਦੇ ਅੰਦਰ ਜਾ ਰਿਹਾ ਸੀ। ਸ਼ਹਿਰ ਦੇ ਹੈਬੋਵਾਲ, ਸਿਵਲ ਲਾਈਨ, ਸ਼ਿੰਗਾਰ ਸਿਨੇਮਾ ਰੋਡ, ਵਰਧਮਾਨ ਰੋਡ, ਪੁਰਾਣੀ ਸਬਜ਼ੀ ਮੰਡੀ, ਸ਼ਰਾਫਾ ਬਾਜ਼ਾਰ, ਚੌੜਾ ਬਾਜ਼ਾਰ, ਦਾਲ ਬਾਜ਼ਾਰ, ਢੋਲੇਵਾਲ ਚੌਕ, ਚੀਮਾ ਚੌਕ, ਗੁਰੂ ਅਰਜਨ ਦੇਵ ਨਗਰ, ਟ੍ਰਾਂਸਪੋਰਟ ਨਗਰ, ਘੰਟਾ ਘਰ, ਜੋਧੇਵਾਲ ਬਸਤੀ, ਟਿੱਬਾ ਰੋਡ, ਗਊਸ਼ਾਲਾ ਰੋਡ ਆਦਿ ਸੜਕਾਂ ’ਤੇ ਪਾਣੀ ਭਰਿਅਾ ਹੋਣ ਕਾਰਨ ਚਾਰ ਪਹੀਆ ਵਾਹਨ ਵੀ ਮੁਸ਼ਕਲ ਨਾਲ ਅੱਗੇ ਲੰਘ ਰਹੇ ਸਨ। ਕਈ ਸੜਕਾਂ ’ਤੇ ਬਣੇ ਸੀਵਰੇਜ ਹੋਲ ਵੀ ਤੇਜ਼ ਮੀਂਹ ਕਾਰਨ ਓਵਰ ਫਲੋਅ ਹੋ ਰਹੇ ਸਨ।

ਸਿਵਲ ਸਰਜਨ ਦਫਤਰ ਦੇ ਬਾਹਰ ਮੇਨ ਗੇਟ ਅੱਗੇ ਭਰਿਅਾ ਮੀਂਹ ਦਾ ਪਾਣੀ। -ਫੋਟੋਅਾਂ: ਅਸ਼ਵਨੀ ਧੀਮਾਨ

ਇਸ ਕਰ ਕੇ ਲੋਕ ਸੜਕਾਂ ’ਤੇ ਘੁੰਮਦੇ ਗੰਦੇ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਹੋ ਗਏ। ਕਈ ਥਾਵਾਂ ’ਤੇ ਮੀਂਹ ਦੇ ਪਾਣੀ ਨਾਲ ਸੜਕਾਂ ਤੱਕ ਵੀ ਟੁੱਟ ਗਈਆਂ। ਦੂਜੇ ਪਾਸੇ ਪੀਏਯੂ ਦੀ ਮੌਸਮ ਵਿਭਾਗ ਇੰਚਾਰਜ ਡਾ. ਪੀਕੇ ਕਿੰਗਰਾ ਨੇ ਦੱਸਿਆ ਕਿ ਜੂਨ ਮਹੀਨੇ ਵਿੱਚ ਔਸਤਨ ਮੀਂਹ 82.8 ਦਰਜ ਪੈਂਦਾ ਹੈ ਜਦਕਿ ਇਸ ਵਾਰ ਇਹ ਮੀਂਹ 81 ਐੱਮਐੱਮ ਦੇ ਕਰੀਬ ਪੈ ਚੁੱਕਿਅਾ ਹੈ। ਅੱਜ ਦੁਪਹਿਰ ਬਾਅਦ ਵੀ 4 ਐੱਮਐੱਮ ਦੇ ਕਰੀਬ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਮੀਂਹ ਮਗਰੋਂ ਨਿਕਲੀ ਧੁੱਪ ਨੇ ਹੁੰਮਸ ਵਧਾਈ

ਮੀਂਹ ਤੋਂ ਬਾਅਦ ਨਿਕਲੀ ਤਿੱਖੀ ਧੁੱਪ ਨੇ ਮੌਸਮ ਵਿੱਚ ਠੰਢਕ ਦੀ ਥਾਂ ਹੁੰਮਸ ਵਧਾ ਦਿੱਤੀ। ਤਿੱਖੀ ਧੁੱਪ ਦੇਰ ਸ਼ਾਮ ਤੱਕ ਰਹੀ। ਇਸ ਦੌਰਾਨ ਅੱਜ ਵੱਧ ਤੋਂ ਵੱਧ ਤਾਪਮਾਨ ਭਾਵੇਂ 34 ਡਿਗਰੀ ਸੈਲਸੀਅਸ ਸੀ ਪਰ ਹੁੰਮਸ ਕਰਕੇ ਗਰਮੀ ਵੱਧ ਲੱਗ ਰਹੀ ਸੀ।

Advertisement
Tags :
ਸ਼ਹਿਰਸਨਅਤੀਖੋਲ੍ਹੀਨਿਕਾਸੀਪ੍ਰਬੰਧਾਂਮੀਂਹ