ਸਨਮਤੀ ਵਿਮਲ ਜੈਨ ਸਕੂਲ ਦੇ ਖਿਡਾਰੀਆਂ ਦਾ ਮਾਅਰਕਾ
ਸਥਾਨਕ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ ਖੇਡਾਂ ਵਿੱਚ ਮੱਲਾਂ ਮਾਰੀਆਂ ਹਨ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਈਆਂ ਗਈਆਂ 69ਵੀਆਂ ਅਥਲੈਟਿਕਸ ਮੀਟ ਜ਼ੋਨਲ ਪੱਧਰੀ ਵਿੱਚੋਂ ਸਨਮਤੀ ਸਕੂਲ ਦੇ ਵਿਦਿਆਰਥੀਆਂ ਨੇ ਗਿਆਰਾਂ ਸੋਨੇ, ਅੱਠ ਚਾਂਦੀ ਅਤੇ ਅੱਠ ਹੀ ਕਾਂਸੇ ਦੇ ਤਗ਼ਮੇ ਜਿੱਤ ਕੇ ਆਪਣਾ ਤੇ ਸਕੂਲ ਦਾ ਨਾਮ ਚਮਕਾਇਆ ਹੈ। ਪ੍ਰਿੰ. ਖੁਰਾਣਾ ਨੇ ਦੱਸਿਆ ਕਿ ਅੰਡਰ-14 (ਲੜਕੇ) ਵਿੱਚ ਪੰਕਜ ਨੇ 400 ਮੀਟਰ ਦੌੜ ਵਿੱਚ ਅਤੇ ਜੈਸਮੀਨ ਨੇ 600 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-19 (ਲੜਕੀਆਂ) ਵਿੱਚ ਵੰਦਨਾ ਰਾਣੀ ਨੇ 300 ਮੀਟਰ ਵਾਕ ਅਤੇ ਚਾਰ ਕਿਲੋਮੀਟਰ ਕਰਾਸ ਕੰਟਰੀ ਵਿੱਚ ਨਵਦੀਪ ਕੌਰ, ਜੈਵਲਿਨ ਥਰੋਅ ਵਿੱਚ ਅਮਨਜੋਤ ਕੌਰ, ਪ੍ਰਬਲਮ ਕੌਰ, ਦਲਬੀਰ ਕੌਰ ਜਦਕਿ ਮਨਜੀਤ ਕੌਰ ਨੇ 1600 ਰਿਲੇਅ ਦੌੜ ਵਿੱਚ ਸੋਨ ਤਗ਼ਮੇ ਜਿੱਤੇ। ਇਸ ਤੋਂ ਇਲਾਵਾ ਅੰਡਰ-19 (ਲੜਕੇ) ਵਿੱਚ ਸਾਹਿਬਦੀਪ ਸਿੰਘ ਨੇ ਉੱਚੀ ਛਾਲ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗ਼ਮਾ ਜਿੱਤਿਆ। ਅੰਡਰ-17 (ਲੜਕੇ) ਵਿੱਚ ਰਣਵੀਰ ਸਿੰਘ 1500 ਮੀਟਰ ਅਤੇ ਲੰਮੀ ਛਾਲ ਵਿੱਚ ਮਨਵੀਰ ਸਿੰਘ ਦੂਜੇ ਸਥਾਨ 'ਤੇ ਰਹੇ। ਉੱਛੀ ਛਾਲ ਵਿੱਚ ਮਨੀਸ਼ ਕੁਮਾਰ ਨੇ, 110 ਮੀਟਰ ਅੜਿੱਕਾ ਦੌੜ ਵਿੱਚ ਵੰਦਨਾ ਰਾਣੀ ਨੇ ਜਦਕਿ ਜੈਵਲਿਨ ਥਰੋਅ ਵਿੱਚ ਮਨਦੀਪ ਕੌਰ ਨੇ, ਤਿੰਨ ਹਜ਼ਾਰ ਮੀਟਰ ਵਿੱਚ ਜਸਲੀਨ ਕੌਰ, ਸੌ ਮੀਟਰ ਦੌੜ ਵਿੱਚ ਕੋਮਲ ਕੁਮਾਰੀ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਅੱਠ ਚਾਂਦੀ ਦੇ ਤਗ਼ਮੇ ਪ੍ਰਾਪਤ ਕੀਤੇ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਜੈਨ, ਸੈਕਟਰੀ ਮਹਾਵੀਰ ਜੈਨ, ਮੈਨੇਜਰ ਰਾਕੇਸ਼ ਜੈਨ, ਸੁਨੀਤਾ ਜੈਨ, ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਸਕੂਲ ਪਹੁੰਚੇ ਖਿਡਾਰੀਆਂ ਦਾ ਸਵਾਗਤ ਕੀਤਾ। ਇਸ ਸਮੇਂ ਡੀਪੀਈ ਕੁਲਵਿੰਦਰ ਕੌਰ, ਡੀਪੀਈ ਬਬੀਤਾ ਕੁਮਾਰੀ, ਡੀਪੀਈ ਇੰਦਰਜੀਤ ਸਿੰਘ ਹਾਜ਼ਰ ਸੀ।
ਸਨਮਤੀ ਸਕੂਲ ਦੇ ਜੇਤੂ ਖਿਡਾਰੀ ਪ੍ਰਧਾਨ ਰਮੇਸ਼ ਜੈਨ ਤੇ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨਾਲ।