ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਲੁਧਿਆਣਵੀਆਂ ਨੂੰ ਹਾਲੇ ਗਰਮੀ ਤੋਂ ਰਾਹਤ ਨਹੀਂ

ਖੇਤਰੀ ਪ੍ਰਤੀਨਿਧ ਲੁਧਿਆਣਾ, 2 ਜੂਨ ਸਨਅਤੀ ਸ਼ਹਿਰ ਵਿੱਚ ਸ਼ਨਿੱਚ ਰਵਾਰ ਦੇਰ ਸ਼ਾਮ ਆਏ ਝੱਖੜ ਤੋਂ ਬਾਅਦ ਭਾਵੇਂ ਲੁਧਿਆਣਵੀਆਂ ਨੂੰ ਗਰਮੀ ਤੋਂ ਕੁਝ ਰਾਹਤ ਨਸੀਬ ਹੋਈ ਪਰ ਐਤਵਾਰ ਦੁਬਾਰਾ ਪਾਰਾ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ...
ਲੁਧਿਆਣਾ ਵਿੱਚ ਐਤਵਾਰ ਨੂੰ ਧੁੱਪ ਤੋਂ ਆਪਣੇ ਬੱਚੇ ਨੂੰ ਬਚਾਉਣ ਲਈ ਚੁੰਨੀ ਦਾ ਸਹਾਰਾ ਲੈਂਦੀ ਹੋਈ ਮਹਿਲਾ। -ਫੋਟੋ: ਅਸ਼ਵਨੀ ਧੀਮਾਨ
Advertisement

ਖੇਤਰੀ ਪ੍ਰਤੀਨਿਧ

ਲੁਧਿਆਣਾ, 2 ਜੂਨ

Advertisement

ਸਨਅਤੀ ਸ਼ਹਿਰ ਵਿੱਚ ਸ਼ਨਿੱਚ ਰਵਾਰ ਦੇਰ ਸ਼ਾਮ ਆਏ ਝੱਖੜ ਤੋਂ ਬਾਅਦ ਭਾਵੇਂ ਲੁਧਿਆਣਵੀਆਂ ਨੂੰ ਗਰਮੀ ਤੋਂ ਕੁਝ ਰਾਹਤ ਨਸੀਬ ਹੋਈ ਪਰ ਐਤਵਾਰ ਦੁਬਾਰਾ ਪਾਰਾ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿੱਚ ਇਹ ਪਾਰਾ 47 ਡਿਗਰੀ ਸੈਲਸੀਅਸ ਤੱਕ ਜਾਣ ਦੀ ਸੰਭਾਵਨਾ ਹੈ। ਪੀਏਯੂ ਦੇ ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿੱਚ ਵੀ ਮੌਸਮ ਖੁਸ਼ਕ ਰਹਿਣ ਦੇ ਆਸਾਰ ਹਨ। ਇਸ ਸਾਲ ਮਈ ਮਹੀਨਾ ਹੋਰਨਾਂ ਸਾਲਾਂ ਦੇ ਮੁਕਾਬਲੇ ਗਰਮ ਰਹਿਣ ਤੋਂ ਬਾਅਦ ਹੁਣ ਜੂਨ ਮਹੀਨੇ ਵਿੱਚ ਵੀ ਲੋਕ ਅਤਿ ਦੀ ਗਰਮੀ ਨਾਲ ਜੂਝਣਗੇ। ਪਹਿਲੀ ਜੂਨ ਨੂੰ ਦਿਨ ਸਮੇਂ ਵੀ ਤਾਪਮਾਨ 41 ਤੋਂ 42 ਡਿਗਰੀ ਸੈਲਸੀਅਸ ਸੀ, ਜੋ ਦੇਰ ਸ਼ਾਮ ਹਨ੍ਹੇਰੀ ਆਉਣ ਤੋਂ ਬਾਅਦ 38 ਤੋਂ 39 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਸੀ। ਰਾਤ ਗਰਮੀ ਤੋਂ ਰਾਹਤ ਮਿਲਣ ’ਤੇ ਭਾਵੇਂ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਐਤਵਾਰ ਦਿਨ ਸਮੇਂ ਦੁਬਾਰਾ ਤਾਪਮਾਨ ਵਧ ਕੇ 44 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਗਰਮੀ ਦੇ ਲਗਾਤਾਰ ਵਧਣ ਨਾਲ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਗਰਮੀ ਤੋਂ ਬਚਣ ਲਈ ਲੋਕ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਨਜ਼ਰ ਆ ਰਹੇ ਹਨ। ਦੁਪਹਿਰ ਸਮੇਂ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਆਵਾਜਾਈ ਘੱਟ ਹੋਣ ਕਰ ਕੇ ਸੁੰਨ੍ਹ ਪੱਸਰੀ ਰਹੀ। ਦੂਜੇ ਪਾਸੇ ਮੌਸਮ ਮਾਹਿਰਾਂ ਨੇ ਅਗਲੇ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਹੈ। ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀ ਵੱਲੋਂ ਸੜਕਾਂ ਦੇ ਕਿਨਾਰਿਆਂ ’ਤੇ ਠੰਢੇ-ਮਿੱਠੇ ਪਾਣੀ ਦੀਆਂ ਛਬੀਲਾਂ ਲਾ ਕੇ ਰਾਹਗੀਰਾਂ ਦੀ ਮਦਦ ਕੀਤੀ ਜਾ ਰਹੀ ਹੈ। ਲੋਕਾਂ ਵੱਲੋਂ ਸ਼ਿਗਾਰ ਸਿਨੇਮਾ ਰੋਡ, ਫਿਰੋਜ਼ਪੁਰ ਰੋਡ, ਘੁਮਾਰ ਮੰਡੀ ਆਦਿ ਇਲਾਕਿਆਂ ਵਿੱਚ ਗਰੀਬਾਂ ਦੇ ਫਰਿੱਜ ਆਖੇ ਜਾਂਦੇ ਮਿੱਟੀ ਦੇ ਘੜੇ, ਸੁਰਾਹੀਆਂ ਆਦਿ ਵੱਡੀ ਗਿਣਤੀ ਵਿੱਚ ਖਰੀਦੇ ਜਾ ਰਹੇ ਹਨ। ਪਿਛਲੇ ਮਹੀਨੇ ਤੋਂ ਲਗਤਾਰ ਵਧ ਰਹੀ ਗਰਮੀ ਨਾਲ ਲੋਕ ਚਮੜੀ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਡਾਕਟਰਾਂ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਕੱਪੜੇ ਨਾਲ ਢਕਣ ਅਤੇ ਐਨਕਾਂ ਆਦਿ ਲਗਾ ਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ।

Advertisement
Show comments