ਮੇਅਰ ਆਪਣੀਆਂ ਸ਼ਰਤਾਂ ’ਤੇ ਸਮਝੌਤਾ ਕਰਨ ’ਚ ਸਫਲ
ਮੇਅਰ ਇੰਦਰਜੀਤ ਕੌਰ ਤੇ ਭਾਜਪਾ ਕੌਂਸਲਰਾਂ ਵਿਚਾਲੇ ਚੱਲ ਰਹੀ ਸਿਆਸੀ ਲੜਾਈ ਵਿੱਚ ਜੋ ਸਮਝੌਤਾ ਹੋਇਆ, ਉਸ ਵਿੱਚ ਸੱਤਾਧਾਰੀ ਪਾਰਟੀ ਦਾ ਦਬਦਬਾ ਦਿਖ ਰਿਹਾ ਹੈ। ਛੇ ਦਿਨਾਂ ਤੋਂ ਜਾਰੀ ਇਹ ਧਰਨਾ ਧਰਨਾ ਆਖ਼ਰਕਾਰ ਮੇਅਰ ਨੇ ਆਪਣੀਆਂ ਸ਼ਰਤਾਂ ’ਤੇ ਖਤਮ ਕਰਵਾ ਲਿਆ।...
Advertisement
ਮੇਅਰ ਇੰਦਰਜੀਤ ਕੌਰ ਤੇ ਭਾਜਪਾ ਕੌਂਸਲਰਾਂ ਵਿਚਾਲੇ ਚੱਲ ਰਹੀ ਸਿਆਸੀ ਲੜਾਈ ਵਿੱਚ ਜੋ ਸਮਝੌਤਾ ਹੋਇਆ, ਉਸ ਵਿੱਚ ਸੱਤਾਧਾਰੀ ਪਾਰਟੀ ਦਾ ਦਬਦਬਾ ਦਿਖ ਰਿਹਾ ਹੈ। ਛੇ ਦਿਨਾਂ ਤੋਂ ਜਾਰੀ ਇਹ ਧਰਨਾ ਧਰਨਾ ਆਖ਼ਰਕਾਰ ਮੇਅਰ ਨੇ ਆਪਣੀਆਂ ਸ਼ਰਤਾਂ ’ਤੇ ਖਤਮ ਕਰਵਾ ਲਿਆ। ਦੇਰ ਰਾਤ 1 ਵਜੇ ਪੀਏਯੂ ਦੇ ਸਟਨ ਹਾਉਸ ਵਿੱਚ ਹੋਏ ਸਮਝੌਤੇ ’ਤੇ ਭਾਜਪਾ ਦੇ ਵਰਕਰ ਸਵਾਲ ਚੁੱਕਣ ਲੱਗੇ ਹਨ। ਭਾਜਪਾ ਕੌਂਸਲਰਾਂ ਨੇ ਧਰਨਾ ਸ਼ੁਰੂ ਕਰਨ ਲੱਗਿਆਂ ਦੋਸ਼ ਲਾਇਆ ਸੀ ਕਿ ਮੇਅਰ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ ਤੇ ਜਦੋਂ ਤੱਕ ਮੇਅਰ ਮੁਆਫ਼ੀ ਨਹੀਂ ਮੰਗੇਗੀ ਉਦੋਂ ਤੱਕ ਧਰਨਾ ਚੁੱਕਿਆ ਨਹੀਂ ਜਾਵੇਗਾ। ਇਸ ਗੱਲ ਦੀ ਪ੍ਰੌੜਤਾ ਪਾਰਟੀ ਦੇ ਵੱਡੇ ਆਗੂਆਂ ਸੁਨੀਲ ਜਾਖੜ, ਸ਼ਵੇਤ ਮਲਿਕ, ਤੇ ਅਸ਼ਵਨੀ ਸ਼ਰਮਾ ਨੇ ਵੀ ਕੀਤੀ ਸੀ। ਪਰ ਅਖੀਰ ਹੁਣ ਮੇਅਰ ਨੇ ਧਰਨਾਕਾਰੀ ਕੌਂਸਲਰਾਂ ਨੂੰ ਸ਼ਾਂਤ ਕਰ ਲਿਆ ਹੈ।
Advertisement
Advertisement