ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੁਲਦਾਊਦੀ ਸ਼ੋਅ ਨੇ ਕੁਦਰਤ ਨਾਲ ਪਿਆਰ ਕਰਨ ਦਾ ਸੁਨੇਹਾ ਦਿੱਤਾ

ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ
ਗੁਲਦਾਊਦੀ ਸ਼ੋਅ ਦੇ ਆਖ਼ਰੀ ਦਿਨ ਪੁੱਜੇ ਲੋਕ। -ਫੋਟੋ: ਮਹਾਜਨ
Advertisement

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਚੱਲ ਰਿਹਾ ਗੁਲਦਾਊਦੀ ਸ਼ੋਅ ਲੋਕਾਂ ਨੂੰ ਕੁਦਰਤ ਨਾਲ ਪਿਆਰ ਕਰਨ ਦਾ ਸੁਨੇਹਾ ਦਿੰਦਿਆਂ ਅੱਜ ਦੇਰ ਸ਼ਾਮ ਸਮਾਪਤ ਹੋ ਗਿਆ। ਇਸ ਮੇਲੇ ਦੇ ਦੋਵੇਂ ਦਿਨ ਵੱਡੀ ਗਿਣਤੀ ’ਚ ਫੁੱਲ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਸਮਾਪਤੀ ਸਮਾਗਮ ਵਿੱਚ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਰਿਸ਼ੀਇੰਦਰ ਸਿੰਘ ਗਿੱਲ ਤੇ ਡਾ. ਤਰਸੇਮ ਸਿੰਘ ਢਿੱਲੋਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਗੁਲਦਾਊਦੀ ਸ਼ੋਅ ਵਿੱਚ ਫੁੱਲਾਂ ਦੀਆਂ 90 ਕਿਸਮਾਂ ਗਮਲਿਆਂ ਵਿੱਚ ਸਜਾ ਕੇ ਰੱਖੀਆਂ ਗਈਆਂ ਸਨ।

ਪੀ ਏ ਯੂ ਵੱਲੋਂ ਵੱਖ-ਵੱਖ ਸਮੇਂ ਦੌਰਾਨ ਰਿਲੀਜ਼ ਕੀਤੀਆਂ ਗਈਆਂ ਗੁਲਦਾਊਦੀ ਦੀਆਂ ਕਿਸਮਾਂ ਦੇ ਸੋਹਣੇ ਰੰਗਾਂ ਨੂੰ ਦੇਖਣ ਲਈ ਲੁਧਿਆਣਾ ਤੋਂ ਹੀ ਨਹੀਂ ਸਗੋਂ ਆਸ-ਪਾਸ ਦੇ ਜ਼ਿਲ੍ਹਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਫੁੱਲ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਹਰ ਉਮਰ ਵਰਗ ਦੀ ਪਹਿਲੀ ਪਸੰਦ ਬਣੇ ਇਹ ਫੁੱਲ ਆਉਣ ਵਾਲਿਆਂ ਨੂੰ ਕੁਦਰਤ ਨਾਲ ਪ੍ਰੇਮ ਕਰਨ ਦਾ ਸੁਨੇਹਾ ਦਿੰਦੇ ਪ੍ਰਤੀਤ ਹੋ ਰਹੇ ਸਨ। ਡਾ. ਭੁੱਲਰ ਨੇ ਕਿਹਾ ਕਿ ਅਜਿਹੇ ਸ਼ੋਅ ਜਿੱਥੇ ਕੁਦਰਤ ਨਾਲ ਪਿਆਰ ਕਰਨ ਵਾਲਿਆਂ ਨੂੰ ਇੱਕ ਥਾਂ ਇਕੱਠੇ ਕਰਨ ਦਾ ਸਬੱਬ ਬਣਦੇ ਹਨ, ਉੱਥੇ ਫੁੱਲਾਂ ਦੀ ਕਾਸ਼ਤ ਕਰਨ ਲਈ ਵੀ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਵਧੀਆ ਗੁਲਦਾਊਦੀ ਸ਼ੋਅ ਲਈ ਫਲੋਰੀਕਲਚਰ ਅਤੇ ਲੈਂਡਸਕੇਪ ਵਿਭਾਗ ਦੀ ਸ਼ਲਾਘਾ ਕੀਤੀ। ਇਸ ਸਬੰਧੀ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਗੁਲਦਾਊਦੀ ਸ਼ੋਅ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਵਰਗਾਂ ਵਿੱਚ 200 ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਸੰਸਥਾਵਾਂ ਦੇ ਮੁਕਾਬਲਿਆਂ ਵਿੱਚ ਕ੍ਰਮਵਾਰ ਦਿੱਲੀ ਪਬਲਿਕ ਸਕੂਲ ਝਮਟ, ਬੀ ਸੀ ਐੱਮ ਸਕੂਲ ਸ਼ਾਸਤਰੀ ਨਗਰ, ਡੀ ਏ ਵੀ ਸਕੂਲ ਬੀ ਆਰ ਐੱਸ ਨਗਰ ਅਤੇ ਸੰਤ ਈਸ਼ਰ ਸਿੰਘ ਸਕੂਲ ਰਾੜਾ ਸਾਹਿਬ ਜੇਤੂ ਰਹੇ। ਨਿੱਜੀ ਮੁਕਾਬਲਿਆਂ ਵਿੱਚ ਸੀਰਤ ਸਿੰਘ ਸੇਖੋਂ, ਡਾ. ਜੋਗਰੀਤ ਸਿੰਘ ਸੇਖੋਂ, ਡਾ. ਐੱਸ ਕੇ ਮੱਕੜ, ਮਹਿੰਦਰ ਪਾਲ ਸਿੰਘ, ਹਰੀਕੇਸ਼ ਕੁਮਾਰ, ਅਦੇਸ਼ ਸਿੰਘ ਸੇਖੋਂ, ਰਾਧਿਕਾ ਕੁਮਾਰੀ ਅਤੇ ਚਰਨਦੀਪ ਸਿੰਘ ਨੇ ਇਨਾਮ ਜਿੱਤੇ। ਗੁਰਦੁਆਰਾ ਕਰਮਸਰ ਰਾੜਾ ਸਾਹਿਬ ਨੇ ਵੀ ਜੇਤੂ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ।

Advertisement

Advertisement
Show comments