ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੌੜ ਗੋਤ ਦੇ ਜਠੇਰਿਆਂ ਦਾ ਮੇਲਾ ਭਰਿਆ

  ਗੁਰਦੀਪ ਸਿੰਘ ਟੱਕਰ ਮਾਛੀਵਾੜਾ, 4 ਨਵੰਬਰ ਪਿੰਡ ਬਹਿਲੋਲਪੁਰ ਨੇੜੇ ਸਥਿਤ ਕੀੜੀ ਅਫ਼ਗਾਨਾ ਵਿੱਚ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ ਗਿਆ। ਇਸ ਵਿੱਚ ਸੂਬੇ ਭਰ ’ਚੋਂ ਗੋਤ ਨਾਲ ਸਬੰਧਤ ਲੋਕ ਸ਼ਾਮਲ ਹੋਏ। ਮੇਲੇ ਦੇ ਸ਼ੁਰੂਆਤ ਵਿੱਚ...
ਕਲਾਕਾਰਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

 

ਗੁਰਦੀਪ ਸਿੰਘ ਟੱਕਰ

Advertisement

ਮਾਛੀਵਾੜਾ, 4 ਨਵੰਬਰ

ਪਿੰਡ ਬਹਿਲੋਲਪੁਰ ਨੇੜੇ ਸਥਿਤ ਕੀੜੀ ਅਫ਼ਗਾਨਾ ਵਿੱਚ ਪੌੜ ਗੋਤ ਦੇ ਜਠੇਰਿਆਂ ਦਾ ਸਾਲਾਨਾ ਮੇਲਾ ਤੇ ਭੰਡਾਰਾ ਕਰਵਾਇਆ ਗਿਆ। ਇਸ ਵਿੱਚ ਸੂਬੇ ਭਰ ’ਚੋਂ ਗੋਤ ਨਾਲ ਸਬੰਧਤ ਲੋਕ ਸ਼ਾਮਲ ਹੋਏ। ਮੇਲੇ ਦੇ ਸ਼ੁਰੂਆਤ ਵਿੱਚ ਪ੍ਰਧਾਨ ਬਿਸ਼ਨ ਦਾਸ ਮਜਾਰੀ ਨੇ ਸੰਗਤ ਨੂੰ ‘ਜੀ ਆਇਆਂ’ ਆਖਿਆ ਅਤੇ ਪ੍ਰਬੰਧਕ ਕਮੇਟੀ ਵਲੋਂ ਜਠੇਰਿਆਂ ਦੀ ਇਮਾਰਤ ਸਬੰਧੀ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਵਿਚ ਉਚੇਚੇ ਤੌਰ ’ਤੇ ਪੁੱਜੇ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚਮਨ ਲਾਲ ਪੌੜ ਨੇ ਪ੍ਰਬੰਧਕਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ। ਮੇਲੇ ’ਚ ਗਾਇਕ ਜੋੜੀ ਕਾਲਾ ਬੋੜਿਆਵਾਲਾ ਤੇ ਜਸਪਾਲ ਭੱਟੀ, ਬਿੱਲਾ ਮੱਤੇਵਾੜੀਆ, ਦਵਿੰਦਰ ਰੂਹੀ ਨੇ ਹਾਜ਼ਰੀ ਲਗਵਾਈ।

ਮੇਲੇ ਵਿਚ ਸਹਿਯੋਗ ਦੇਣ ਵਾਲਿਆਂ ਅਤੇ ਕਲਾਕਾਰਾਂ ਨੂੰ ਚੇਅਰਮੈਨ ਮਜਾਰੀ, ਸੁਖਬੀਰ ਸਿੰਘ ਭੋਲਾ, ਸੰਦੇਸ਼ ਰਾਜ ਭਰਥਲਾ, ਧਰਮਪਾਲ ਚੱਕੀ, ਮੇਜਰ ਰਾਜ ਚੰਦਿਆਣੀ, ਕਿਰਪਾ ਰਾਮ ਕੰਗਾ, ਧਿਆਨ ਸਿੰਘ ਮੋਜੇਵਾਲ ਮਜ਼ਾਰਾ, ਨਿਰਮਲ ਸਿੰਘ, ਚਰਨਜੀਤ ਮਜ਼ਾਰੀ, ਡਾਇਰੈਕਟਰ ਗੁਰਮੁਖ ਦੀਪ, ਡਾ. ਰਿਆ ਪੌੜ, ਛਿੰਦਰਪਾਲ ਫੌਜੀ, ਪੰਮੀ ਲਾਲੋ ਮਜਾਰਾ, ਸਹਾਇਕ ਥਾਣੇਦਾਰ ਸੁਦਾਗਰ ਸਿੰਘ ਲਾਲੋ ਮਜਾਰਾ, ਸਰਪੰਚ ਜਸਵਿੰਦਰ ਕੌਰ ਲਾਲੋ ਮਜਾਰਾ, ਜਗਜੀਤ ਸਿੰਘ ਰਿੰਕੂ, ਜਗਤਾਰ ਸਿੰਘ ਖੰਨਾ, ਕ੍ਰਾਂਤੀ ਮਜਾਰੀ, ਰਾਜੂ ਹਮੀਰਪੁਰ, ਸਵਰਨ ਸਿੰਘ, ਪਰਮਿੰਦਰ ਸਿੰਘ ਆਦਿ ਨੇ ਸਨਮਾਨਿਆ।

Advertisement
Show comments