ਨਿਗਮ ਨੇ 9 ਯੂਨਿਟਾਂ ਦੇ ਗ਼ੈਰ-ਕਾਨੂੰਨੀ ਸੀਵਰੇਜ ਕਨੈਕਸ਼ਨ ਕੱਟੇ
ਨਗਰ ਨਿਗਮ ਨੇ ਗੁਰੂ ਅਮਰਦਾਸ ਨਗਰ ਵਿੱਚ 9 ਇਲੈਕਟ੍ਰੋਪਲੇਟਿੰਗ ਤੇ ਜ਼ਿੰਕ ਯੂਨਿਟਾਂ ਦੇ ਗ਼ੈਰ-ਕਾਨੂੰਨੀ ਸੀਵਰੇਜ਼ ਕਨੈਕਸ਼ਨ ਕੱਟ ਦਿੱਤੇ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਦੇ ਵਸਨੀਕਾਂ ਤੋਂ ਪਾਣੀ ਦੇ ਦੂਸ਼ਿਤ ਹੋਣ ਦੀ ਸ਼ਿਕਾਇਤ ਮਿਲੀ ਸੀ। ਨਗਰ...
Advertisement
ਨਗਰ ਨਿਗਮ ਨੇ ਗੁਰੂ ਅਮਰਦਾਸ ਨਗਰ ਵਿੱਚ 9 ਇਲੈਕਟ੍ਰੋਪਲੇਟਿੰਗ ਤੇ ਜ਼ਿੰਕ ਯੂਨਿਟਾਂ ਦੇ ਗ਼ੈਰ-ਕਾਨੂੰਨੀ ਸੀਵਰੇਜ਼ ਕਨੈਕਸ਼ਨ ਕੱਟ ਦਿੱਤੇ। ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕੇ ਦੇ ਵਸਨੀਕਾਂ ਤੋਂ ਪਾਣੀ ਦੇ ਦੂਸ਼ਿਤ ਹੋਣ ਦੀ ਸ਼ਿਕਾਇਤ ਮਿਲੀ ਸੀ। ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਇੱਕ ਟੀਮ ਮੌਕੇ ’ਤੇ ਜਾਂਚ ਲਈ ਗਈ। ਇਹ ਪਾਇਆ ਗਿਆ ਕਿ ਇਹ ਯੂਨਿਟ ਗੈਰ-ਕਾਨੂੰਨੀ ਤੌਰ ’ਤੇ ਨਗਰ ਨਿਗਮ ਸੀਵਰੇਜ ਲਾਈਨਾਂ ਵਿੱਚ ਉਦਯੋਗਿਕ ਗੰਦਾ ਪਾਣੀ ਸੁੱਟ ਰਹੇ ਸਨ, ਜਿਸ ਕਾਰਨ ਇਲਾਕੇ ਵਿੱਚ ਪਾਣੀ ਦੂਸ਼ਿਤ ਹੋ ਰਿਹਾ ਸੀ। ਇਸ ਤੋਂ ਬਾਅਦ ਗੁਰੂ ਅਮਰਦਾਸ ਨਗਰ ਦੀ ਗਲੀ ਨੰਬਰ 2 ਵਿੱਚ ਨੌਂ ਇਲੈਕਟਰੋਪਲੇਟਿੰਗ ਅਤੇ ਜ਼ਿੰਕ ਯੂਨਿਟਾਂ ਦੇ ਗੈਰ-ਕਾਨੂੰਨੀ ਸੀਵਰੇਜ ਕਨੈਕਸ਼ਨ ਕੱਟ ਦਿੱਤੇ ਗਏ ਅਤੇ ਇਲਾਕੇ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
Advertisement
Advertisement