ਨਿਗਮ ਨੇ ਨਾਜਾਇਜ਼ ਇਮਾਰਤਾਂ ਢਾਹੀਆਂ
ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਨਗਰ ਨਿਗਮ ਨੇ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਛੇ ਉਸਾਰੀ ਅਧੀਨ ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹ ਦਿੱਤਾ। ਇਸ ਤੋਂ ਇਲਾਵਾ ਇੱਕ ਗੈਰ-ਕਾਨੂੰਨੀ ਕਲੋਨੀ ਅਤੇ ਸੜਕ ਦੇ ਹਿੱਸੇ ’ਤੇ ਕਬਜ਼ਾ ਵੀ ਢਾਹ ਦਿੱਤਾ ਗਿਆ। ਨਗਰ...
Advertisement
ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਨਗਰ ਨਿਗਮ ਨੇ ਅੱਜ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਛੇ ਉਸਾਰੀ ਅਧੀਨ ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹ ਦਿੱਤਾ। ਇਸ ਤੋਂ ਇਲਾਵਾ ਇੱਕ ਗੈਰ-ਕਾਨੂੰਨੀ ਕਲੋਨੀ ਅਤੇ ਸੜਕ ਦੇ ਹਿੱਸੇ ’ਤੇ ਕਬਜ਼ਾ ਵੀ ਢਾਹ ਦਿੱਤਾ ਗਿਆ। ਨਗਰ ਨਿਗਮ ਵੱਲੋਂ ਢਾਹੀਆਂ ਗਈਆਂ ਛੇ ਗੈਰ-ਕਾਨੂੰਨੀ ਇਮਾਰਤਾਂ ਵਿੱਚੋਂ ਤਿੰਨ ਸ਼ੇਰਪੁਰ ਇਲਾਕੇ ਵਿੱਚ, ਦੋ ਕਾਲਜ ਰੋਡ ’ਤੇ ਅਤੇ ਇੱਕ ਉੱਤਮ ਵਿਹਾਰ (ਬਿੰਦਰਾਬਨ ਰੋਡ) ਵਿੱਚ ਬਣ ਰਹੀਆਂ ਸਨ। ਕਾਲਜ ਰੋਡ ’ਤੇ ਇੱਕ ਗੈਰ-ਕਾਨੂੰਨੀ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਏ.ਟੀ.ਪੀ (ਜ਼ੋਨ ਡੀ) ਹਰਵਿੰਦਰ ਸਿੰਘ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਐਲਪਾਈਨ ਵੁੱਡ ਸਕੂਲ ਦੇ ਨੇੜੇ ਨਿਰਮਾਣ ਅਧੀਨ ਗੈਰ-ਕਾਨੂੰਨੀ ਕਲੋਨੀ ਅਤੇ ਮਨੋਹਰ ਨਗਰ ਵਿੱਚ ਸੜਕ ਦੇ ਹਿੱਸੇ ’ਤੇ ਇੱਕ ਕਬਜ਼ਾ ਵੀ ਢਾਹ ਦਿੱਤਾ ਗਿਆ ਹੈ।
Advertisement
Advertisement
