ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਹਿੰਦ ਨਹਿਰ ’ਤੇ ਵੱਸਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ

ਪੱਤਰ ਪ੍ਰੇਰਕ ਪਾਇਲ, 12 ਜੁਲਾਈ ਭਾਂਵੇ ਦੋ ਦਿਨ ਤੋਂ ਬਾਰਸ਼ ਰੁੱਕੀ ਹੋਈ ਹੈ ਪ੍ਰੰਤੂ ਸਰਹਿੰਦ ਨਹਿਰ ਤੇ ਪੈਦੇ ਪਿੰਡਾਂ ਦੇ ਵਸਿੰਦੇ ਸਹਿਮ ਦੇ ਮਾਹੌਲ ਵਿੱਚ ਹਨ। ਪਾਣੀ ਦਾ ਪੱਧਰ ਘੱਟਣ ਕਾਰਨ ਸਰਹਿੰਦ ਨਹਿਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ,ਪ੍ਰੰਤੂ...
ਮਨਰੇਗਾ ਕਾਮੇ ਮਿੱਟੀ ਦੇ ਥੈਲੇ ਭਰਦੇ ਹੋਏ। ਫੋਟੋ: ਜੱਗੀ
Advertisement

ਪੱਤਰ ਪ੍ਰੇਰਕ

ਪਾਇਲ, 12 ਜੁਲਾਈ

Advertisement

ਭਾਂਵੇ ਦੋ ਦਿਨ ਤੋਂ ਬਾਰਸ਼ ਰੁੱਕੀ ਹੋਈ ਹੈ ਪ੍ਰੰਤੂ ਸਰਹਿੰਦ ਨਹਿਰ ਤੇ ਪੈਦੇ ਪਿੰਡਾਂ ਦੇ ਵਸਿੰਦੇ ਸਹਿਮ ਦੇ ਮਾਹੌਲ ਵਿੱਚ ਹਨ। ਪਾਣੀ ਦਾ ਪੱਧਰ ਘੱਟਣ ਕਾਰਨ ਸਰਹਿੰਦ ਨਹਿਰ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ,ਪ੍ਰੰਤੂ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਜੌੜੇਪੁਲ ਨਹਿਰ ਤੇ ਪੈਂਦੇ ਪਿੰਡ ਮਾਂਹਪੁਰ, ਸਿਰਥਲਾ, ਜਰਗੜੀ, ਜੰਡਾਲੀ, ਭਾਡੇਵਾਲ, ਧਮੋਟ ਕਲਾਂ ਤੇ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਪ੍ਰਸ਼ਾਸਨ ਵੱਲੋਂ ਦੋ-ਦੋ ਸੌ ਥੈਲੇ ਮਿੱਟੀ ਦੇ ਭਰਕੇ ਦਫਤਰ ਬੀਡੀਪੀਓ ਦੋਰਾਹਾ ਵਿਖੇ ਪਹੁੰਚਦੇ ਕਰਨ ਦੀਆਂ ਹਦਾਇਤਾਂ ਹਨ, ਜਿਸ ਤੇ ਹਰਕਤ ਵਿੱਚ ਆਉਂਦਿਆਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਮਿੱਟੀ ਦੇ ਥੈਲੇ ਭਰਕੇ ਟਰਾਲੀਆਂ ਰਾਹੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਇੱਕ ਸਰਪੰਚ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ ਕੋਈ ਅਜਿਹੀ ਔਖਿਆਈ ਨਹੀਂ ਕਿਉਂਕਿ ਇਹ ਸਮਾਂ ਬਹੁਤ ਹੀ ਗੰਭੀਰ ਹੈ ਪਰ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਕਿ ਖੇਤ ਖਾਲੀ ਨਾ ਹੋਣ ਕਾਰਨ ਮਿੱਟੀ ਦੇ ਥੈਲੇ ਭਰਨ ਦੀ ਮੁਸ਼ਕਲ ਜਰੂਰ ਆ ਰਹੀ ਹੈ। ਉਹਨਾਂ ਕਿਹਾ ਕਿ ਉਹ ਹਰ ਹੀਲੇ ਆਲੇ ਦੁਆਲਿਉਂ ਮਿੱਟੀ ਦੇ ਥੈਲੇ ਜ਼ਰੂਰ ਭੇਜਣ ਦਾ ਉਪਰਾਲਾ ਕਰ ਰਹੇ ਹਨ। ਵੱਖ ਵੱਖ ਪਿੰਡਾਂ ਦੀ ਪੰਚਾਇਤਾਂ ਵੱਲੋਂ ਮਨਰੇਗਾ ਕਾਮਿਆਂ ਰਾਂਹੀ ਮਿੱਟੀ ਦੇ ਥੈਲੇ ਭਰਨ ਦੇ ਕਾਰਜ ਆਰੰਭੇ ਹੋਏ ਹਨ। ਜਦੋਂ ਇਸ ਸਬੰਧੀ ਐੱਸਡੀਐਮ ਪਾਇਲ ਜਸਲੀਨ ਕੌਰ ਭੁੱਲਰ ਕੋਲੋਂ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਖਤਰੇ ਵਾਲੀ ਗੱਲ ਨਹੀਂ ਕਿਉਂਕਿ ਨਹਿਰ ਦਾ ਪਾਣੀ ਦਾ ਪੱਧਰ ਬਹੁਤ ਨੀਵਾਂ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਹਿਮਾਚਲ ਵਿੱਚ ਅੱਜ ਵੀ ਬਾਰਸ਼ ਹੋ ਰਹੀ ਹੈ ਪਰ ਹੁਣ ਅੱਗਿਓ ਅਜਿਹੀ ਸਮੱਸਿਆ ਨੂੰ ਨਜਿੱਠਣ ਲਈ ਮਿੱਟੀ ਦੇ ਥੈਲੇ ਭਰਕੇ ਰੱਖੇ ਜਾ ਰਹੇ ਹਨ।

Advertisement
Tags :
ਸਹਿਮਸਰਹਿੰਦਨਹਿਰਪਿੰਡਾਂਮਾਹੌਲਵਸਦੇਵਿੱਚ