ਤੇਰਾਪੰਥ ਯੁਵਕ ਪਰਿਸ਼ਦ ਵੱਲੋਂ 814 ਯੂਨਿਟ ਖੂਨਦਾਨ
ਅਖਿਲ ਭਾਰਤੀ ਤੇਰਾਪੰਥ ਯੁਵਕ ਪਰਿਸ਼ਦ ਨੇ 61ਵੇਂ ਸਥਾਪਨਾ ਦਿਵਸ ’ਤੇ ਖੂਨਦਾਨ ਅੰਮ੍ਰਿਤ ਮਹਾਉਤਸਵ ਮਨਾਇਆ। ਤੇਰਾਪੰਥ ਯੁਵਕ ਪਰਿਸ਼ਦ ਦੇ ਪ੍ਰਧਾਨ ਵੈਭਵ ਜੈਨ ਦੀ ਅਗਵਾਈ ਹੇਠ ਮਨੁੱਖਤਾ ਲਈ ਇਕ ਇਤਿਹਾਸਕ ਦਿਨ ਵਜੋਂ 13 ਖੂਨਦਾਨ ਕੈਂਪ ਲਗਾਏ ਗਏ। ਪੂਰੇ ਖੇਤਰ ਵਿੱਚ ਖੂਨਦਾਨ ਪ੍ਰਤੀ ਇਕ ਮਜ਼ਬੂਤ ਜਾਗਰੂਕਤਾ ਦਿਖਾਈ ਗਈ ਜਿਸ ਵਿੱਚ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਨੇ ਉਤਸ਼ਾਹ ਨਾਲ ਮੁਹਿੰਮ ਵਿੱਚ ਹਿੱਸਾ ਲਿਆ। ਯੁਵਕ ਪਰਿਸ਼ਦ ਦੀ ਖੂਨਦਾਨ ਮੈਗਾ ਅਭਿਆਨ ਕੋਆਰਡੀਨੇਟਰ ਵਿਸ਼ਾਲ ਜੈਨ ਪਾਟਨੀ ਨੇ ਦੱਸਿਆ ਕਿ ਖੂਨਦਾਨ ਅੰਮ੍ਰਿਤ ਮਹਾਉਤਸਵ ਤਹਿਤ ਪੁਲੀਸ ਲਾਈਨ, ਸਨਮਤੀ ਵਿਮਲ ਮੁਨੀ ਹਾਲ, ਮਹਾਪ੍ਰਗਿਆ ਸਕੂਲ, ਮੁੱਲਾਂਪੁਰ, ਚੌਂਕੀਮਾਨ, ਬੋਪਰਾਏ ਕਲਾਂ, ਸਿੱਧਵਾਂ ਬੇਟ, ਗਾਲਿਬ ਕਲਾਂ, ਕਾਉਂਕੇ ਕਲਾਂ, ਮਾਣੂੰਕੇ, ਲੰਮੇ, ਰੂਮੀ ਅਤੇ ਰਾਏਕੋਟ ਵਿਖੇ ਖੂਨਦਾਨ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਡੀਐਮਸੀ ਲੁਧਿਆਣਾ, ਸੀਐਮਸੀ ਲੁਧਿਆਣਾ, ਰਘੂਨਾਥ ਹਸਪਤਾਲ, ਦੀਪਕ ਹਸਪਤਾਲ, ਓਸਵਾਲ ਹਸਪਤਾਲ, ਅੱਕੀ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਗਰਾਉਂ, ਕਰਨ ਸਿੰਗਲਾ ਹਸਪਤਾਲ, ਕੋਕਿਲਾ ਹਸਪਤਾਲ, ਮਿੱਤਲ ਹਸਪਤਾਲ, ਗੁਰੂ ਨਾਨਕ ਹਸਪਤਾਲ, ਪਟਿਆਲਾ ਹਸਪਤਾਲ, ਮਲੇਰਕੋਟਲਾ ਅਤੇ ਕੌਸ਼ਲ ਹਸਪਤਾਲ ਤੋਂ ਆਈਆਂ ਟੀਮਾਂ ਨੇ ਖੂਨ ਲੈਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰੇ 13 ਕੈਂਪਾਂ ਵਿੱਚ ਰਿਕਾਰਡ 814 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦੌਰਾਨ ਭੁਵਨ ਗੋਇਲ, ਈਸ਼ਾਨ ਗੋਇਲ, ਰੋਹਿਤ ਅਰੋੜਾ, ਰਾਜਿੰਦਰ ਜੈਨ ਕਾਕਾ, ਨਵੀਨ ਗੋਇਲ, ਜਨਪ੍ਰੀਤ ਸਿੰਘ, ਸੱਤਪਾਲ ਦੇਹੜਕਾ, ਹਰਦੀਪ ਸਿੰਘ ਬੋਪਾਰਾਏ, ਜੱਗੂ ਚੌਕੀਮਾਨ, ਬਲਰਾਜ ਮੁੱਲਾਂਪੁਰ, ਕੌਂਸਲਰ ਵਿਕਰਮ ਜੱਸੀ, ਪ੍ਰਿੰਸੀਪਲ ਵੇਦ ਵਰਤ ਪਲਾਹ, ਜੁਆਏ ਮਲਹੋਤਰਾ ਨੇ ਵੀ ਅਹਿਮ ਯੋਗਦਾਨ ਪਾਇਆ। ਰਿਪਨ ਜੈਨ ਪਾਟਨੀ ਨੇ ਸਾਰੇ ਵਾਲੰਟੀਅਰਾਂ ਅਤੇ ਮੈਡੀਕਲ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਭੂਸ਼ਣ ਗੁਪਤਾ, ਮੁਕੇਸ਼ ਗੁਪਤਾ, ਸੁਨੀਲ ਬਜਾਜ, ਹੀਰਾ ਲਾਲ ਬਾਂਸਲ, ਪ੍ਰਵੀਨ ਜੈਨ, ਰਾਕੇਸ਼ ਬਾਂਸਲ, ਹਿਮਾਂਸ਼ੂ ਜੈਨ, ਮੁਨੀਸ਼ ਜੈਨ, ਰਿਸ਼ਵ ਜੈਨ ਹਾਜ਼ਰ ਸਨ।