ਪਿੰਡ ਹੋਲ ’ਚ ਤੀਆਂ ਉਤਸ਼ਾਹ ਨਾਲ ਮਨਾਈਆਂ
ਨੇੜਲੇ ਪਿੰਡ ਹੋਲ ਵਿੱਚ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੀਤਾ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਇੱਕ ਤਿਉਹਾਰ ਹੀ ਨਹੀਂ ਬਲਕਿ ਸਾਡੇ ਪੁਰਾਤਨ ਸਭਿਆਚਾਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਅਜਿਹੇ ਤਿਉਹਾਰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਜੋ ਸਭਿਆਚਾਰਕ ਜਾਗਰੂਕਤਾ ਵਿਕਸ਼ਿਤ ਕਰਨ ’ਚ ਸਹਾਈ ਹੁੰਦੇ ਹਨ। ਉਨ੍ਹ੍ਵਾਂ ਕਿਹਾ ਕਿ ਅਹਿਜੇ ਤਿਉਹਾਰਾਂ ਰਾਹੀਂ ਹੀ ਸਾਡੀ ਨਵੀਂ ਪੀੜ੍ਹੀ ਪੁਰਾਤਨ ਸਭਿਆਚਾਰ ਤੋਂ ਜਾਣੂ ਹੁੰਦੀ ਹੈ ਕਿ ਸਾਡੇ ਬਜ਼ੁਗਰਾਂ ਦੀ ਜੀਵਨ ਸ਼ੈਲੀ ਕਿਸ ਤਰ੍ਹਾਂ ਦੀ ਸੀ। ਇਸ ਸਮਾਗਮ ਮੌਕੇ ਵੱਡੀ ਗਿਣਤੀ ’ਚ ਇਕੱਤਰ ਪਿੰਡ ਦੀਆਂ ਔਰਤਾਂ ਨੇ ਤੀਆਂ ਦਾ ਤਿਉਹਾਰ ਗਿੱਧਾ ਪਾ ਤੇ ਪੀਘਾਂ ਝੂਟ ਕੇ ਮਨਾਇਆ।
ਇਸ ਤਿਉਹਾਰ ਮੌਕੇ ਚੇਅਰਮੈਨ ਜਗਤਾਰ ਸਿੰਘ ਰਤਨਹੇੜੀ, ਕਿਸਾਨ ਵਿੰਗ ਦੇ ਪ੍ਰਧਾਨ ਯਾਦਵਿੰਦਰ ਸਿੰਘ ਲਿਬੜਾ, ਲਖਵੀਰ ਸਿੰਘ ਕਾਲਾ ਰਤਨਹੇੜੀ, ਮਾਸਟਰ ਅਵਤਾਰ ਸਿੰਘ ਦਹਿੜੂ, ਹਰਦੇਵ ਸਿੰਘ ਰੋਸ਼ਾ, ਸਰਪੰਚ ਦਵਿੰਦਰ ਸਿੰਘ ਹੋਲ, ਪੰਚ ਕ੍ਰਿਪਾਲ ਸਿੰਘ, ਜਗਦੇਵ ਸਿੰਘ ਹੋਲ, ਬਚਿੱਤਰ ਸਿੰਘ, ਕਰਨੈਲ ਸਿੰਘ, ਜਰਨੈਲ ਸਿੰਘ, ਪੰਚ ਕਰਮ ਸਿੰਘ, ਨੰਬਰਦਾਰ ਜਗਦੇਵ ਸਿੰਘ, ਨੋਨਾ ਪਹਿਲਵਾਨ, ਪੰਚ ਸਨਦੀਪ ਕੌਰ, ਪੰਚ ਜਰਨੈਲ ਕੌਰ, ਰਾਜਵੰਤ ਕੌਰ, ਸਤਵੀਰ ਕੌਰ, ਕੁਲਵੰਤ ਕੌਰ, ਮਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਦੀਆਂ ਔਰਤਾਂ ਹਾਜ਼ਰ ਸਨ।