ਬ੍ਰਿਟਿਸ਼ ਕਾਨਵੈਂਟ ਸਕੂਲ ’ਚ ਤੀਆਂ ਮਨਾਈਆਂ
ਬ੍ਰਿਟਿਸ਼ ਕਾਨਵੈਂਟ ਸਕੂਲ ਫ਼ਤਹਿਪੁਰ ਵਿੱਚ ਪ੍ਰਧਾਨ ਜਤਿੰਦਰਪਾਲ ਸਿੰਘ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਅਤੇ ਵਾਈਸ ਪ੍ਰਧਾਨ ਨਵੇਰਾ ਜੌਲੀ ਦੀ ਅਗਵਾਈ ਹੇਠ ਤੀਆਂ ਮਨਾਈਆਂ ਗਈਆਂ। ਇਸ ਮੌਕੇ ਸਕੂਲ ਨੂੰ ਚਰਖੇ, ਚੱਕੀ, ਚੌਂਕਾ, ਖੂਹ, ਚੁੱਲ੍ਹਾ, ਨਲਕਾ, ਸੱਥ, ਦਰਜੀ, ਵਣਜਾਰਾ ਆਦਿ ਤਰ੍ਹਾਂ ਨਾਲ ਸਜਾਇਆ...
Advertisement
ਬ੍ਰਿਟਿਸ਼ ਕਾਨਵੈਂਟ ਸਕੂਲ ਫ਼ਤਹਿਪੁਰ ਵਿੱਚ ਪ੍ਰਧਾਨ ਜਤਿੰਦਰਪਾਲ ਸਿੰਘ ਜੌਲੀ, ਚੇਅਰਪਰਸਨ ਸਤਿੰਦਰਜੀਤ ਕੌਰ ਅਤੇ ਵਾਈਸ ਪ੍ਰਧਾਨ ਨਵੇਰਾ ਜੌਲੀ ਦੀ ਅਗਵਾਈ ਹੇਠ ਤੀਆਂ ਮਨਾਈਆਂ ਗਈਆਂ। ਇਸ ਮੌਕੇ ਸਕੂਲ ਨੂੰ ਚਰਖੇ, ਚੱਕੀ, ਚੌਂਕਾ, ਖੂਹ, ਚੁੱਲ੍ਹਾ, ਨਲਕਾ, ਸੱਥ, ਦਰਜੀ, ਵਣਜਾਰਾ ਆਦਿ ਤਰ੍ਹਾਂ ਨਾਲ ਸਜਾਇਆ ਗਿਆ। ਵਿਦਿਆਰਥਣਾਂ ਅਤੇ ਅਧਿਆਪਕ ਰਵਾਇਤੀ ਪਹਿਰਾਵੇ ’ਚ ਪੁੱਜੇ। ਵਿਦਿਆਰਥਣਾਂ ਨੇ ਗਿੱਧਾ ਅਤੇ ਪੰਜਾਬੀ ਲੋਕ ਗੀਤਾਂ ’ਤੇ ਪੇਸ਼ਕਾਰੀ ਦਿੱਤੀ। ਇਸ ਮੌਕੇ ਮਲਵਈ ਗਿੱਧੇ ਦੀ ਟੀਮ ਨੇ ਰੌਣਕਾਂ ਲਾਈਆਂ। ਇਸ ਮੌਕੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਪੰਜਾਬੀ ਜੁੱਤੀ, ਸੂਟ ਅਤੇ ਮਹਿੰਦੀ ਆਦਿ ਦੀਆਂ ਸਟਾਲਾਂ ਖਿੱਚ ਦਾ ਕੇਂਦਰ ਬਣੀਆਂ। ਇਸ ਮੌਕੇ ਸਕੂਲ਼ ਵਿੱਚ ਤੀਜ ਕੁਈਨ ਮੁਕਾਬਲੇ ਕਰਵਾਏ ਗਏ ਜਿੱਥੇ ਵਿਦਿਆਰਥਣਾਂ ਤੇ ਉਨ੍ਹਾਂ ਦੀਆਂ ਮਾਤਾਵਾਂ ਨੇ ਰੈਂਪ ਵਾਕ ਕੀਤੀ। ਇਨ੍ਹਾਂ ਵਿੱਚੋਂ ਅੱਠਵੀਂ ਦੀ ਵਿਦਿਆਰਥਣ ਹਰਜਪ ਕੌਰ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ ਤੇ ਸੰਦੀਪ ਕੌਰ ਨੇ ਮਿੱਸਜ ਤੀਜ ਦਾ ਖਿਤਾਬ ਹਾਸਲ ਕੀਤਾ। ਮੀਡੀਆ ਇੰਚਾਰਜ ਸਰਬਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਵਿਦਿਆਰਥਣਾਂ ਦੀਆਂ ਮਾਤਾਵਾਂ ਦਾ ਬੋਲੀਆਂ ਮੁਕਾਬਲਾ ਕਰਵਾਇਆ ਗਿਆ। ਮੁੱਖ ਮਹਿਮਾਨ ਮੰਜੂ ਸ਼ਾਹ ਵਿਨਾਇਕ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਮਨਾਉਣਾ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨ ਦਾ ਇੱਕ ਵਧੀਆ ਮੌਕਾ ਹੈ।
Advertisement
Advertisement