ਤਾਲਿਬ ਬਾਬਾ ਫਲਾਹੀ ਨੇ ਜਿੱਤਿਆ ਰਾਣਵਾਂ ਦਾ ਦੰਗਲ
ਬਾਬਾ ਰਾਮ ਜੋਗੀ ਪੀਰ ਪ੍ਰਬੰਧਕ ਕਮੇਟੀ ਰਾਣਵਾਂ ਵੱਲੋਂ ਪਿਛਲੇ ਸਾਲ ਵਾਂਗ ਇਸ ਸਾਲ ਵੀ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਦੰਗਲ ਮੇਲਾ ਕਰਵਾਇਆ ਗਿਆ ਜਿਸ ਵਿਚ 100 ਤੋਂ ਵੱਧ ਕੁਸ਼ਤੀਆਂ ਦੇ ਜੌਹਰ ਦਿਖਾਏ ਗਏ। ਬਾਬਾ ਰਾਮ ਜੋਗੀ ਪੀਰ ਦੇ ਸਥਾਨ ਤੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪ੍ਰਬੰਧਕਾਂ ਨੇ ਝੰਡੀ ਨੂੰ ਅਖਾੜੇ ਵਿਚ ਲਿਆਂਦਾ। ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਨਿਸ਼ਾਂਤ ਹਰਿਆਣਾ ਨੂੰ ਹਰਾ ਕੇ ਜਿੱਤੀ ਜਦਕਿ ਦੂਜੇ ਨੰਬਰ ਦੀ ਕੁਸ਼ਤੀ ਜੰਟੀ ਗੁੱਜਰ ਨੇ ਪ੍ਰਿੰਸ ਕੁਹਾਲੀ ਨੂੰ ਹਰਾ ਕੇ ਜਿੱਤੀ। ਸਮੁੱਚੇ ਦੰਗਲ ਮੇਲੇ ਦਾ ਅੱਖੀਂ ਡਿੱਠਾ ਹਾਲ ਗੁਰਮੀਤ ਕੰਗ, ਪ੍ਰਿੰਸ ਪੂਨੀਆਂ, ਜੱਸੀ ਰਈਏਵਾਲ ਤੇ ਸ਼ਿਵ ਬੈਂਸ ਨੇ ਸੁਣਾਇਆ। ਜੇਤੂ ਪਹਿਲਵਾਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਬਾਬਾ ਦੀਪਾ ਫਲਾਹੀ, ਬਾਬਾ ਬਿੱਟੂ ਦੇਨੋਵਾਲ ਕਲਾਂ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ, ਭੁਪਿੰਦਰ ਸਿੰਘ ਢਿੱਲੋਂ, ਸਰਕਲ ਜਥੇਦਾਰ ਕੁਲਦੀਪ ਸਿੰਘ ਜਾਤੀਵਾਲ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਚਰਨਜੀਤ ਸਿੰਘ ਲੱਖੋਵਾਲ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਹਾਦਰ ਸਿੰਘ, ਸਰਪੰਚ ਜਸਦੇਵ ਸਿੰਘ, ਸਾਬਕਾ ਸਰਪੰਚ ਮੇਵਾ ਸਿੰਘ, ਬਲਵਿੰਦਰ ਸਿੰਘ, ਜਸਵੀਰ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ, ਹਰਬੰਸ ਸਿੰਘ, ਅਵਤਾਰ ਸਿੰਘ ਫੌਜੀ, ਬਲਵੀਰ ਸਿੰਘ, ਕਰਮਜੀਤ ਸਿੰਘ, ਤੇਜਵਿੰਦਰ ਸਿੰਘ, ਯਾਦਵਿੰਦਰ ਸਿੰਘ, ਹਰਦੀਪ ਸਿੰਘ ਗੋਸਲ, ਅਮਨਦੀਪ ਗੁਰੋਂ, ਜ਼ਿਲਾ ਪ੍ਰਧਾਨ ਸਿੱਧੂਪੁਰ ਸੁਪਿੰਦਰ ਸਿੰਘ ਬੱਗਾ, ਸਮਾਜ ਸੇਵੀ ਰਿੱਕੀ ਅਜਨੌਦ, ਬਲਵਿੰਦਰ ਸਿੰਘ ਪੂਨੀਆਂ, ਸ਼ੇਰ ਸਿੰਘ ਨੰਬਰਦਾਰ, ਅਲੀ ਖਾਨ, ਪ੍ਰਦੀਪ ਆਸਟ੍ਰੇਲੀਆ, ਤਾਰਕਜੋਤ ਸਿੰਘ ਨੇ ਅਦਾ ਕੀਤੀ। ਮੇਲੇ ਦੇ ਅਖੀਰ ਵਿਚ ਪ੍ਰਧਾਨ ਬਹਾਦਰ ਸਿੰਘ ਨੇ ਆਏ ਮੁੱਖ ਮਹਿਮਾਨਾਂ, ਪਹਿਲਵਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।