ਤਾਇਕਵਾਂਡੋ ਖਿਡਾਰੀਆਂ ਨੇ ਤਗ਼ਮੇ ਜਿੱਤੇ
ਸਪਰਿੰਗ ਡੇਲ ਪਬਲਿਕ ਸਕੂਲ ਦੇ ਤਾਇਕਵਾਂਡੋ ਖਿਡਾਰੀਆਂ ਨੇ ਓਸ਼ੀਅਨ ਵਰਲਡ ਅਕੈਡਮੀ ਵੱਲੋਂ ਕਰਵਾਏ ਦੂਜੇ ਮੈਨਚੈਸਟਰ ਕੱਪ ਵਿੱਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ। ਜੇਤੂ ਵਿਦਿਆਰਥੀਆਂ ਨੂੂੰ ਤਗ਼ਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ। ਸਕੂਲ ਦੇ ਵਿਦਿਆਰਥੀ ਪ੍ਰਭਨੂਰ ਸਿੰਘ, ਅਰਸ਼ਦੀਪ ਸਿੰਘ,...
Advertisement
ਸਪਰਿੰਗ ਡੇਲ ਪਬਲਿਕ ਸਕੂਲ ਦੇ ਤਾਇਕਵਾਂਡੋ ਖਿਡਾਰੀਆਂ ਨੇ ਓਸ਼ੀਅਨ ਵਰਲਡ ਅਕੈਡਮੀ ਵੱਲੋਂ ਕਰਵਾਏ ਦੂਜੇ ਮੈਨਚੈਸਟਰ ਕੱਪ ਵਿੱਚ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗ਼ਮੇ ਜਿੱਤੇ। ਜੇਤੂ ਵਿਦਿਆਰਥੀਆਂ ਨੂੂੰ ਤਗ਼ਮੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਆ। ਸਕੂਲ ਦੇ ਵਿਦਿਆਰਥੀ ਪ੍ਰਭਨੂਰ ਸਿੰਘ, ਅਰਸ਼ਦੀਪ ਸਿੰਘ, ਮਯੰਕ ਸਿੰਘ ਅਤੇ ਹਰੀਸ਼ ਯਾਦਵ ਨੇ ਸੋਨੇ ਦੇ ਤਗ਼ਮੇ, ਭਵਦੀਪ ਸਿੰਘ ਨੇ ਚਾਂਦੀ, ਜਦਕਿ ਹਰਮਨਪ੍ਰੀਤ ਸਿੰਘ, ਤਨਿਸ਼ ਸੈਣੀ ਕਾਂਸੀ ਦਾ ਤਗ਼ਮੇ ਜਿੱਤੇ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਸਕੂਲ ਦੇ ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਜੇਤੂ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕਰਦਿਆਂ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
Advertisement
