ਟੇਬਲ ਟੈਨਿਸ ’ਚ ਅੰਗਦਦੀਪ ਤੇ ਮਿਹਰ ਜੇਤੂ
ਲੁਧਿਆਣਾ ਡਿਸਟ੍ਰਿਕ ਟੇਬਲ ਟੈਨਿਸ ਚੈਂਪੀਅਨਸ਼ਿਪ-2025 ’ਚ ਅੰਡਰ-9 ਵਰਗ ਦੇ ਮੁਕਾਬਲੇ ਵਿੱਚ ਅੰਗਦਦੀਪ ਅਤੇ ਮਿਹਰ ਜੇਤੂ ਰਹੇ। ਚੈਂਪੀਅਨਸ਼ਿਪ ਦੌਰਾਨ ਅੰਡਰ-9 ਅਤੇ ਅੰਡਰ-11 ਉਮਰ ’ਚ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਅੰਡਰ-9 ਵਰਗ ’ਚ ਲੜਕਿਆਂ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਅੰਗਦਦੀਪ...
Advertisement
ਲੁਧਿਆਣਾ ਡਿਸਟ੍ਰਿਕ ਟੇਬਲ ਟੈਨਿਸ ਚੈਂਪੀਅਨਸ਼ਿਪ-2025 ’ਚ ਅੰਡਰ-9 ਵਰਗ ਦੇ ਮੁਕਾਬਲੇ ਵਿੱਚ ਅੰਗਦਦੀਪ ਅਤੇ ਮਿਹਰ ਜੇਤੂ ਰਹੇ। ਚੈਂਪੀਅਨਸ਼ਿਪ ਦੌਰਾਨ ਅੰਡਰ-9 ਅਤੇ ਅੰਡਰ-11 ਉਮਰ ’ਚ ਲੜਕੇ ਅਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ। ਅੰਡਰ-9 ਵਰਗ ’ਚ ਲੜਕਿਆਂ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਅੰਗਦਦੀਪ ਨੇ ਜਸਕਰਨ ਨੂੰ 11-9, 11-8 ਅਤੇ 11-8 ਨਾਲ ਹਰਾਇਆ। ਲਿਯਾਨ ਨੇ ਸ਼ੋਬਿਤ ਚੌਹਾਨ ਨੂੰ 11-9, 10-12, 11-5 ਅਤੇ 11-6 ਨਾਲ ਮਾਤ ਦਿੱਤੀ। ਇਸ ਵਰਗ ਦੇ ਫਾਈਨਲ ਮੁਕਾਬਲੇ ਵਿੱਚ ਅੰਗਦਦੀਪ ਨੇ ਲਿਯਾਨ ਨੂੰ 11-5, 11-7, 9-11, 8-11 ਅਤੇ 13-11 ਨਾਲ ਹਰਾਇਆ। ਅੰਡਰ-9 ਵਰਗ ’ਚ ਲੜਕੀਆਂ ਦੇ ਹੋਏ ਸੈਮੀ ਫਾਈਨਲ ਮੁਕਾਬਲਿਆਂ ਵਿੱਚੋਂ ਮਿਹਰ ਨੇ ਤਹਿਸ਼ਾ ਕਪਿਲਾ ਨੂੰ 11-9, 11-5, 9-11 ਅਤੇ 11-8 ਨਾਲ, ਆਰੂਸ਼ੀ ਪਾਹਵਾ ਨੇ ਮਾਯਰਾ ਜੈਨ ਨੂੰ 11-9, 10-12, 11-9 ਅਤੇ 11-8 ਨਾਲ ਮਾਤ ਦਿੱਤੀ। ਲੜਕੀਆਂ ਦੇ ਫਾਈਨਲ ਮੁਕਾਬਲੇ ਵਿੱਚ ਮਿਹਰ ਨੇ ਆਰੂਸ਼ੀ ਨੂੰ 11-5, 11-7, 9-11, 8-11 ਅਤੇ 13-11 ਨਾਲ ਹਰਾਇਆ। ਲੜਕਿਆਂ ਦੇ ਫਾਈਨਲ ਮੁਕਾਬਲੇ ਵਿੱਚ ਰੁਧਰਾ ਨੇ ਸਚਿਨ ਨੂੰ 11-5, 11-6, 8-11, 13-11 ਨਾਲ ਮਾਤ ਦਿੱਤੀ।
Advertisement
Advertisement
