ਵਿਦਿਆਰਥੀਆਂ ਨੂੰ ਮਠਿਆਈਆਂ ਤੇ ਤੋਹਫ਼ੇ ਵੰਡੇ
ਆਸਟਰੇਲੀਆ ਨਿਵਾਸੀ ਇਕਬਾਲ ਸਿੰਘ ਦੇ ਪਿਤਾ ਜਗਸੀਰ ਸਿੰਘ ਨੇ ਆਪਣੇ ਪੋਤਰੇ ਜੈਵੀਰ ਸਿੰਘ ਅਤੇ ਪੋਤਰੀ ਤਕਦੀਰ ਕੌਰ ਦਾ ਜਨਮ ਦਿਨ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨਾਲ ਖ਼ੁਸ਼ੀ ਸਾਂਝੀ ਕਰ ਕੇ ਮਨਾਇਆ। ਉਨ੍ਹਾਂ ਇਸ ਮੌਕੇ 85 ਸਕੂਲੀ ਵਿਦਿਆਰਥੀਆਂ ਅਤੇ ਮਿੱਡ-ਡੇਅ...
Advertisement
ਆਸਟਰੇਲੀਆ ਨਿਵਾਸੀ ਇਕਬਾਲ ਸਿੰਘ ਦੇ ਪਿਤਾ ਜਗਸੀਰ ਸਿੰਘ ਨੇ ਆਪਣੇ ਪੋਤਰੇ ਜੈਵੀਰ ਸਿੰਘ ਅਤੇ ਪੋਤਰੀ ਤਕਦੀਰ ਕੌਰ ਦਾ ਜਨਮ ਦਿਨ ਪਿੰਡ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨਾਲ ਖ਼ੁਸ਼ੀ ਸਾਂਝੀ ਕਰ ਕੇ ਮਨਾਇਆ। ਉਨ੍ਹਾਂ ਇਸ ਮੌਕੇ 85 ਸਕੂਲੀ ਵਿਦਿਆਰਥੀਆਂ ਅਤੇ ਮਿੱਡ-ਡੇਅ ਮੀਲ ਬੀਬੀਆਂ ਨੂੰ ਬੂਟ ਤੋਹਫ਼ੇ ਵਜੋਂ ਦਿੱਤੇ ਅਤੇ ਮਠਿਆਈਆਂ ਵੀ ਵੰਡੀਆਂ। ਇਸ ਮੌਕੇ ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ ਅਤੇ ਲਖਵੀਰ ਸਿੰਘ ਤੋਂ ਇਲਾਵਾ ਸਕੂਲ ਮੁਖੀ ਬਲਜੀਤ ਸਿੰਘ, ਇੰਦਰਜੀਤ ਸਿੰਘ ਸਿੱਧੂ, ਰਛਵਿੰਦਰ ਸਿੰਘ ਘੋਲਾ, ਰਜਿੰਦਰ ਸਿੰਘ ਨੰਬਰਦਾਰ ਅਤੇ ਸਕੂਲ ਦਾ ਸਮੁੱਚਾ ਸਟਾਫ਼ ਮੌਜੂਦ ਸੀ। ਇਸ ਮੌਕੇ ਕੁਲਵਿੰਦਰ ਸਿੰਘ ਦੁਬਈ ਵੱਲੋਂ ਵੀ ਸਕੂਲ ਨੂੰ ਪੰਜ ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦਿੱਤੀ ਗਈ।
Advertisement
Advertisement
