ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਨੂੰ ਸੁਝਾਅ ਪੱਤਰ ਸੌਂਪਿਆ
ਵਾਤਾਵਰਨ ਪ੍ਰੇਮੀਆਂ, ਸਮਾਜਸੇਵੀ ਵਿਅਕਤੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਇੱਕ ਸਮੂਹ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੂੰ ਸੁਝਾਅ ਪੱਤਰ ਸੌਂਪਿਆ ਗਿਆ, ਜੋ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦੀ 450ਵੀਂ ਵਰ੍ਹੇਗੰਢ ਤੇ ਪੰਜਾਬ ਸਰਕਾਰ ਵੱਲੋਂ ਮੰਗੇ ਗਏ ਸਨ। ਵਾਤਾਵਰਨ ਪ੍ਰੇਮੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਦੱਸਿਆ ਕਿ ਵਫਦ ਵੱਲੋਂ ਦਿੱਤੇ ਸੁਝਾਅ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਕਿ ਅੰਮ੍ਰਿਤਸਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਸਿੰਗਲ ਯੂਜ਼ ਪਲਾਸਟਿਕ ਨੂੰ ਲਾਗੂ ਕਰਨਾ,
ਭਗਤਾਂਵਾਲਾ ਲੈਂਡਫਿੱਲ ਨੂੰ ਬੰਦ ਕਰਨਾ ਤਾਂ ਜੋ ਕੂੜੇ ਦੇ ਛੋਟੇ ਤੋਂ ਛੋਟੇ ਹਿੱਸੇ ਨੂੰ ਵੀ ਪੂਰੀ ਤਰ੍ਹਾਂ ਰੋਕਿਆ ਜਾ ਸਕੇ ਕਿਉਂਕਿ ਇਹ ਹਰਿਮੰਦਰ ਸਾਹਿਬ ਤੋਂ ਸਿਰਫ 1500 ਮੀਟਰ ਦੀ ਦੂਰੀ ’ਤੇ ਹੈ। ਲੈਂਡਫਿਲ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਹਰਿਮੰਦਰ ਸਾਹਿਬ ਦੀ ਚਮਕ ਖਤਮ ਹੋ ਰਹੀ ਹੈ। ਪੂਰੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 450 ਬਗੀਚਿਆਂ ਵਿੱਚ 450 ਰਵਾਇਤੀ ਬੂਟੇ ਲਗਾਏ ਜਾਣ। ਚੇਅਰਪਰਸਨ ਨੂੰ ਸੁਝਾਅ ਪੱਤਰ ਦੇਣ ਸਮੇਂ ਮਹਿਲਾ ਵਫ਼ਦ ਵਿੱਚ ਸਮਿਤਾ ਕੌਰ, ਡਾ ਨਵਨੀਤ ਭੁੱਲਰ, ਇੰਦੂ ਅਰੋੜਾ, ਰਿਪਨਜੋਤ ਕੌਰ ਬੱਗਾ, ਸਵਰਨਜੀਤ ਕੌਰ, ਅਮਨਦੀਪ ਕੌਰ, ਰਿਤੂ ਮਲਹਨ, ਪੱਲਵੀ ਲੂਥਰਾ ਕਪੂਰ, ਡਾ. ਸਿਮਰਪ੍ਰੀਤ ਸੰਧੂ, ਮਨਪ੍ਰੀਤ ਖਹਿਰਾ ਅਤੇ ਸ਼ਵੇਤਾ ਮਹਿਰਾ ਵਿੱਚ ਮੌਜੂਦ ਸਨ।