ਵਿਦਿਆਰਥੀਆਂ ਦਾ ਟੂਰ ਲਵਾਇਆ
ਸਥਾਨਕ ਸਨਮਤੀ ਵਿਮਲ ਜੈਨ ਸਕੂਲ ਸੀਨੀਅਰ ਸੈਕੰਡਰੀ ਦੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਸੈਰ ਸਪਾਟੇ ਦਾ ਪ੍ਰਬੰਧ ਕੀਤਾ ਗਿਆ। ਸਕੂਲ ਦੇ ਵਿਦਿਆਰਥੀਆਂ ਨੂੰ ਚਾਰ ਵਰਗਾਂ ਵਿੱਚ ਵੰਡ ਕੇ ਚਾਰ ਥਾਵਾਂ ’ਤੇ ਮਨੋਰੰਜਨ ਲਈ ਭੇਜਿਆ ਗਿਆ। ਇਹ ਵਿਦਿਆਰਥੀ ਵੰਡਰਲੈਂਡ ਜਲੰਧਰ, ਰੌਕ ਗਾਰਡਨ ਚੰਡੀਗੜ੍ਹ, ਬਠਿੰਡਾ ਤੇ ਤਲਵੰਡੀ ਭਾਈ ਗਏ। ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਨੇ ਕਿਹਾ ਕਿ ਅਜਿਹੇ ਕਦਮ ਅਕਾਦਮਿਕ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ। ਇਸ ਮੌਕੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਲਵੰਡੀ ਭਾਈ ਮੋਗਾ ਫਨ ਆਇਸਲੈਂਡ ਲਿਜਾਇਆ ਗਿਆ। ਬੱਚਿਆਂ ਨੂੰ ਇਕ ਪੰਜਾਬੀ ਫ਼ਿਲਮ ਵੀ ਦਿਖਾਈ ਗਈ। ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਠਿੰਡਾ, ਜਲੰਧਰ ਅਤੇ ਚੰਡੀਗੜ੍ਹ ਵਿੱਚ ਵੱਖ-ਵੱਖ ਮਨੋਰੰਜਨ ਸੈਰ-ਸਪਾਟੇ ਕੀਤੇ, ਜਿੱਥੇ ਉਨ੍ਹਾਂ ਨੇ ਬਹੁਤ ਮਸਤੀ ਕੀਤੀ ਤੇ ਵੱਖ-ਵੱਖ ਗਤੀਵਿਧੀਆਂ ਵਿੱਚ ਰੁੱਝੇ ਰਹੇ। ਇਸ ਮੌਕੇ ਸਰਬਜੀਤ ਸਿੰਘ ਧਾਲੀਵਾਲ, ਕੁਲਦੀਪ ਕੌਰ, ਮਲਕੀਤ ਕੌਰ, ਮੀਨਾਕਸ਼ੀ ਪਰਾਸ਼ਰ, ਅੰਕਿਤਾ ਗੁਪਤਾ, ਇੰਦਰਜੀਤ ਸਿੰਘ, ਦੀਕਸ਼ਾ ਹੰਸ, ਕੁਲਦੀਪ ਕੌਰ ਸਿੱਧੂ, ਰੇਣੂ ਬਾਲਾ, ਮਨਦੀਪ ਕੌਰ, ਸਾਕਸ਼ੀ ਚੋਪੜਾ ਹਾਜ਼ਰ ਸਨ।
