ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਰਾੜਾ ਸਾਹਿਬ ਸਕੂਲ ਦੇ ਵਿਦਿਆਰਥੀ ਮੈਰਿਟ ਵਿੱਚ

ਪਾਇਲ: ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਸੀਬੀਐੱਸਸੀ ਬੋਰਡ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਬਾਰ੍ਹਵੀਂ ਦੀ ਨਾਨ ਮੈਡੀਕਲ ’ਚ ਹਰਮਨਜੋਤ ਕੌਰ ਨੇ 94.2, ਸੁਮਨਪ੍ਰੀਤ ਕੌਰ ਨੇ 89 ਤੇ ਜਸਨੂਰ ਕੌਰ...
ਸਕੂਲ ਦੇ ਵਿਦਿਆਰਥੀ, ਟਰੱਸਟੀ ਤੇ ਸਮੂਹ ਸਟਾਫ। -ਫੋਟੋ: ਜੱਗੀ
Advertisement

ਪਾਇਲ: ਸੰਤ ਈਸ਼ਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਕਰਮਸਰ ਰਾੜਾ ਸਾਹਿਬ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਦਾ ਸੀਬੀਐੱਸਸੀ ਬੋਰਡ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਬਾਰ੍ਹਵੀਂ ਦੀ ਨਾਨ ਮੈਡੀਕਲ ’ਚ ਹਰਮਨਜੋਤ ਕੌਰ ਨੇ 94.2, ਸੁਮਨਪ੍ਰੀਤ ਕੌਰ ਨੇ 89 ਤੇ ਜਸਨੂਰ ਕੌਰ ਨੇ 88, ਮੈਡੀਕਲ ’ਚ ਗੁਰਨੀਤ ਕੌਰ ਨੇ 94.4, ਜਸਮੀਨ ਕੌਰ ਨੇ 92 ਤੇ ਜਸਮੀਨ ਕੌਰ ਨੇ 87.6, ਹਿਊਮੈਨਿਟੀਜ਼ ’ਚ ਪ੍ਰਭਨੂਰ ਸਿੰਘ ਕੈਲੇ ਨੇ 91.4, ਭਾਵੁਕ ਸ਼ਰਮਾ ਨੇ 90.2 ਤੇ ਕੋਮਲਦੀਪ ਕੌਰ ਨੇ 89.8, ਕਾਮਰਸ ’ਚ ਅੰਮ੍ਰਿਤਦੀਪ ਕੌਰ ਤੇ ਕੋਮਲਪ੍ਰੀਤ ਕੌਰ ਨੇ 92.6, ਮਹਿਕਦੀਪ ਕੌਰ ਨੇ 91.5 ਤੇ ਕੋਮਲਪ੍ਰੀਤ ਕੌਰ ਨੇ 90.6 ਫ਼ੀਸਦ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਦਸਵੀਂ ’ਚ ਭਵਨਪ੍ਰੀਤ ਕੌਰ ਨੇ 95.6, ਹਰਜਸਲੀਨ ਕੌਰ ਤੇ ਜਪਨੂਰ ਕੌਰ ਨੇ 93.8 ਤੇ ਹਰਲੀਨ ਕੌਰ ਨੇ 93.6 ਫ਼ੀਸਦ ਅੰਕ ਲਏ। ਮੈਨੇਜਮੈਂਟ ਕਮੇਟੀ ਦੇ ਨੁਮਾਇੰਦੇ ਮਨਿੰਦਰਜੀਤ ਸਿੰਘ ਬੈਨੀਪਾਲ, ਪ੍ਰਿੰਸੀਪਲ ਡਾ. ਧੀਰਜ ਕੁਮਾਰ ਥਪਲਿਆਲ ਅਤੇ ਅਸਟੇਟ ਅਫ਼ਸਰ ਕੈਪਟਨ ਰਣਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement
Advertisement