ਖੇਡਾਂ ’ਚ ਨਰੋਤਮ ਵਿੱਦਿਆ ਮੰਦਿਰ ਦੇ ਵਿਦਿਆਰਥੀ ਛਾਏ
ਇਥੋਂ ਦੇ ਨਰੋਤਮ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਸਕੂਲ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ। ਸਕੂਲ ਮੁਖੀ ਆਦਰਸ਼ ਸ਼ਰਮਾ ਨੇ ਦੱਸਿਆ ਕਿ ਖੰਨਾ ਦੇ ਨਰੇਸ਼ ਚੰਦਰ ਸਟੇਡੀਅਮ ਵਿੱਚ ਹੋਈਆਂ ਜ਼ੋਨਲ ਖੇਡਾਂ ਵਿੱਚ ਕੁਸ਼ਤੀ ਅੰਡਰ-18 ਵਰਗ ਵਿਚ ਜਸਕੀਰਤ ਸਿੰਘ ਨੇ ਸੋਨ, ਡਿਸਕਸ ਥਰੋ ਅੰਡਰ-14 ਵਿਚ ਮੁਹੰਮਦ ਅਫਸਾਨ ਨੇ ਸੋਨ, ਸੌਰਵ ਨੇ ਕਾਂਸੀ ਅਤੇ ਜੈਵਲਿਨ ਥਰੋ ਅੰਡਰ-17 ਵਿਚ ਸਹਿਜਪ੍ਰੀਤ ਸਿੰਘ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਇਸੇ ਤਰ੍ਹਾਂ ਭਾਈ ਕਨ੍ਹੱਈਆ ਕੁਸ਼ਤੀ ਸਕੂਲ ਵਿਚ ਹੋਈਆਂ ਜ਼ਿਲ੍ਹਾ ਪੱਧਰੀ ਕੁਸ਼ਤੀ ਅੰਡਰ-14 ਵਿਚ ਸਚਿਨ ਨੇ ਕਾਂਸੀ, ਅੰਡਰ-17 ਵਿਚ ਰਾਜਵੀਰ ਨੇ ਕਾਂਸੀ, ਬਾਕਸਿੰਗ ਅੰਡਰ-14 ਵਿਚ ਰਾਜਵੀਰ ਸਿੰਘ ਨੇ ਸੋਨ, ਅੰਡਰ-17 ਵਿਚ ਮਨਿੰਦਰ ਸਿੰਘ ਨੇ ਕਾਂਸੀ, ਪਾਵਰ ਲਿਫਟਿੰਗ ਅੰਡਰ-17 ਵਿਚ ਜਗਮੀਤ ਸਿੰਘ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਅੱਜ ਜੇਤੂ ਖਿਡਾਰੀਆਂ ਨੂੰ ਸਕੂਲ ਪੁੱਜਣ ਤੇ ਸਨਮਾਨਿਤ ਕਰਦਿਆਂ ਡਾਇਰੈਕਟਰ ਪ੍ਰਭਦੀਪ ਪੁੰਜ ਨੇ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੰਚਨ ਸ਼ਰਮਾ, ਮਧੂ, ਮੁਸਕਾਨ ਸ਼ਾਹੀ, ਸੁਖਵੀਰ ਸਿੰਘ, ਗੁਰਚਰਨ ਸਿੰਘ, ਸੁਖਵਿੰਦਰ ਕੌਰ ਹਾਜ਼ਰ ਸਨ।