ਗੁਰੂ ਨਾਨਕ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ
ਇਥੋਂ ਦੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਅਥਲੈਟਿਕਸ ਅਤੇ ਸ਼ਤਰੰਜ਼ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂਅ ਰੋਸ਼ਨ ਕੀਤਾ। ਜਿਸ ਵਿਚ ਵੱਖ-ਵੱਖ ਵਿਦਿਆਰਥੀਆਂ ਨੇ ਕੁੱਲ 16 ਤਗਮੇ ਹਾਸਲ ਕੀਤੇ, ਜਿਸ ਵਿੱਚ 2 ਸੋਨ, 6 ਚਾਂਦੀ ਅਤੇ 8 ਕਾਂਸੀ ਦੇ ਤਗਮੇ ਸ਼ਾਮਲ ਹਨ। ਪ੍ਰਿੰਸੀਪਲ ਡਾ. ਡੀਪੀ ਠਾਕੁਰ ਨੇ ਦੱਸਿਆ ਕਿ ਅਮੈ ਅੱਤਰੀ ਨੇ 400 ਮੀਟਰ ਤੇ 600 ਮੀਟਰ ਦੌੜ ਵਿੱਚ ਦੋ ਸੋਨ ਤੋਂ ਇਲਾਵਾ 400 ਮੀਟਰ ਰਿਲੇਅ ਦੌੜ ਵਿੱਚ ਚਾਂਦੀ, ਕੰਵਲਅਸੀਸ ਸਿੰਘ ਨੇ 200 ਤੇ 400 ਮੀਟਰ ਰਿਲੇਅ ਵਿੱਚ ਚਾਂਦੀ, ਅਰਪਿਤਾ ਨੇ 600 ਮੀਟਰ ਵਿੱਚ ਚਾਂਦੀ ਅਤੇ 400 ਰਿਲੇਅ ਦੌੜ ਵਿਚ ਕਾਂਸੀ, ਰਵਲੀਨ ਕੌਰ ਨੇ 200 ਮੀਟਰ ਤੇ 400 ਮੀਟਰ ਵਿਚ ਕਾਂਸੀ, ਗੁਰਸਿਮਰਨ ਕੌਰ ਨੇ 600 ਮੀਟਰ ਤੇ 400 ਮੀਟਰ ਵਿਚ ਕਾਂਸੀ, ਪ੍ਰਭਨੂਰ ਕੌਰ ਨੇ 400 ਮੀਟਰ ਵਿਚ ਕਾਂਸੀ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਮਨਰੀਤ ਕੌਰ ਨੇ ਸ਼ਾਟਪੁੱਟ ਵਿਚ ਕਾਂਸੀ, ਸ਼ਤਰੰਜ਼ ਵਿਚ ਵੇਦਾਂਸ਼ ਤੇ ਜਯੇਸ਼ ਸ਼ਰਮਾ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ। ਇਸ ਦੇ ਨਾਲ ਹੀ ਸਹੋਦਿਆ ਸਕੂਲ ਕੰਪਲੈਕਸ ਲੁਧਿਆਣਾ ਅਧੀਲ ਮੈਕਸ ਆਰਥਰ ਮੈਕੋਲਿਫ਼ ਸਕੂਲ ਸਮਰਾਲਾ ਵਿੱਚ ਅੰਤਰ ਸਕੂਲ ਹੈਂਡਬਾਲ ਮੁਕਾਬਲਿਆਂ ਵਿਚ ਅੰਡਰ-14 ਲੜਕੇ ਅਤੇ ਅੰਡਰ-17 ਲੜਕਿਆਂ ਦੀ ਟੀਮ ਨੇ ਹਿੱਸਾ ਲੈਂਦਿਆਂ ਦੂਜਾ ਦਰਜਾ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਵੱਖ ਵੱਖ ਖੇਡਾਂ ਵਿਚ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ।
 
 
             
            