ਮੈਕਸ ਸਕੂਲ ’ਚ ਵਿਦਿਆਰਥੀ ਸਨਮਾਨੇ
ਸਮਰਾਲਾ: ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਨੇ ਸੀਬੀਐੱਸਈ ਨਵੀਂ ਦਿੱਲੀ ਵੱਲੋਂ ਲਈ ਗਈ ਮਾਰਚ 2025 ਵਿੱਚ ਬਾਰਵੀਂ ਅਤੇ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਤਿ ਉੱਚ ਦਰਜੇ ਦੇ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਦੱਸਿਆ ਕਿ ਦੋਵਾਂ ਕਲਾਸਾਂ ਦਾ ਨਤੀਜਾ 100 ਫ਼ੀਸਦ ਰਿਹਾ। ਦਸਵੀਂ ਦੀ ਹਰਨੀਤ ਕੌਰ ਉਟਾਲ ਨੇ 95.6%, ਫੇਰੂਮਾਨ ਸਿੰਘ ਨੇ 93.8% ਅਤੇ ਅਕਾਸ਼ਦੀਪ ਕੌਰ ਨੇ 93.2% ਅੰਕ ਲੈ ਕੇ ਪੁਜ਼ੀਸ਼ਨਾਂ ਹਾਸਲ ਕੀਤੀਆਂ ਹਨ। ਇਸੇ ਤਰਾਂ ਬਾਰ੍ਹਵੀਂ ਦੇ ਕਾਮਰਸ ’ਚ ਮੰਨਤ ਵਰਮਾ ਨੇ 93.6, ਪਵਨਜੋਤ ਕੌਰ ਨੇ 90.8 ਤੇ ਨਵਨੂਰ ਸਿੰਘ ਨੇ 89.8, ਨਾਨ-ਮੈਡੀਕਲ ’ਚ ਗੁਰਕਿਰਪਨ ਸਿੰਘ ਨੇ 92.6, ਗੁਨਜੋਤ ਕੌਰ ਨੇ 85 ਤੇ ਹਰਸ਼ਪ੍ਰੀਤ ਕੌਰ ਨੇ 84.2, ਮੈਡੀਕਲ ਗਰੁੱਪ ’ਚ ਯਸਮੀਨ ਕੌਰ 93.8, ਪਵਲੀਨ ਕੌਰ 88.8 ਤੇ ਹਰਜੋਤ ਕੌਰ ਤੇ ਜਸਨੂਰ ਕੌਰ 88 ਫ਼ੀਸਦ ਅੰਕ ਲਏ। ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪ੍ਰਧਾਨ ਅਨਿਲ ਵਰਮਾ ਅਤੇ ਰਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ