ਵਿਦਿਆਰਥੀਆਂ ਦਾ ਵਿਦਿਅਕ ਟੂਰ ਲਵਾਇਆ
ਇਥੇ ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਵੱਲੋਂ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਦੀ ਅਗਵਾਈ ਸਦਕਾ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਫਨ ਵਰਲਡ ਪਟਿਆਲਾ ਦਾ ਦੌਰਾ ਕਰਾਇਆ। ਇਸ ਟੂਰ ਦਾ ਉਦੇਸ਼ ਜਿੱਥੇ ਵਿਦਿਆਰਥੀਆਂ ਨੂੰ ਜਮਾਤਾਂ ਤੋਂ ਬਾਹਰ ਨਿਕਲ ਕੇ ਮਨੋਰੰਜਨ ਦੇ ਨਾਲ-ਨਾਲ ਗਿਆਨ ਪ੍ਰਦਾਨ ਕਰਨਾ ਸੀ, ਉੱਥੇ ਹੀ ਉਨ੍ਹਾਂ ਵਿੱਚ ਆਪਸੀ ਸਹਿਯੋਗ, ਟੀਮ ਸਪਿਰਟ ਅਤੇ ਖੇਡ ਰਾਹੀਂ ਸਿੱਖਣ ਦੀ ਭਾਵਨਾ ਅਤੇ ਮਨੋਰੰਜਨ ਨੂੰ ਉਤਸ਼ਾਹਿਤ ਕਰਨਾ ਵੀ ਸੀ। ਵਿਦਿਆਰਥੀਆਂ ਨੇ ਜਿੱਥੇ ਰੰਗ-ਬਰੰਗੀਆਂ ਰਾਈਡਾਂ, ਝੂਲਿਆਂ ਅਤੇ ਵਾਟਰਪਾਰਕ ਦਾ ਪੂਰਾ ਆਨੰਦ ਮਾਣਿਆ, ਉਥੇ ਹੀ ਵੇਵ ਪੂਲ ਅਤੇ ਹੋਰ ਰਾਈਡਾਂ ਦਾ ਆਨੰਦ ਮਾਣਿਆ। ਇਸ ਟਰਿੱਪ ਵਿੱਚ ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ, ਮੈਨੇਜਰ ਰਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਘਲੋਟੀ ਤੋਂ ਇਲਾਵਾ ਸੁਪਰਵਾਈਜ਼ਰ ਜਸਵਿੰਦਰ ਕੌਰ ਸਿੱਧੂ ਸਣੇ ਅਧਿਆਪਕ ਅੰਜਨਾ ਕਪਿਲ, ਪ੍ਰੀਆ ਵਰਮਾ, ਸੁਪ੍ਰਿਆ ਵਰਮਾ, ਹਰਪ੍ਰੀਤ ਕੌਰ ਤੇ ਅਭਿਸ਼ੇਕ ਕੁਮਾਰ ਨੇ ਵੀ ਵਿਦਿਆਰਥੀਆਂ ਦੇ ਨਾਲ ਸਰਗਰਮ ਸ਼ਮੂਲੀਅਤ ਕੀਤੀ।
ਕੈਪਸ਼ਨ:::।
