ਹਾਦਸੇ ਵਿੱਚ ਜ਼ਖ਼ਮੀ ਵਿਦਿਆਰਥਣ ਦੀ ਮੌਤ
ਇੱਥੇ ਲੁਧਿਆਣਾ-ਜਗਰਾਉਂ ਮੁੱਖ ਮਾਰਗ ’ਤੇ ਸਥਿਤ ਸੀ ਟੀ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ 29 ਨਵੰਬਰ ਨੂੰ ਤੇਜ਼ ਰਫ਼ਤਾਰ ਬਲੈਰੋ ਗੱਡੀ ਨੇ ਆਪਣੀ ਲਪੇਟ ’ਚ ਲੈਂਦਿਆਂ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਗੱਡੀ...
Advertisement
ਇੱਥੇ ਲੁਧਿਆਣਾ-ਜਗਰਾਉਂ ਮੁੱਖ ਮਾਰਗ ’ਤੇ ਸਥਿਤ ਸੀ ਟੀ ਯੂਨੀਵਰਸਿਟੀ ਦੀ ਵਿਦਿਆਰਥਣ ਨੂੰ 29 ਨਵੰਬਰ ਨੂੰ ਤੇਜ਼ ਰਫ਼ਤਾਰ ਬਲੈਰੋ ਗੱਡੀ ਨੇ ਆਪਣੀ ਲਪੇਟ ’ਚ ਲੈਂਦਿਆਂ ਗੰਭੀਰ ਜ਼ਖਮੀ ਕਰ ਦਿੱਤਾ ਸੀ ਜਿਸਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਨੇ ਗੱਡੀ ਚਾਲਕ ਦੀ ਪਹਿਚਾਣ ਕਰਨ ਉਪਰੰਤ ਉਸ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੀੜਤ ਬਜ਼ੁਰਗ ਗੀਤਾ ਰਾਮ ਨੇਗੀ ਵਾਸੀ ਪਿੰਡ ਨੰਗੇਲ (ਥਿਓਗ) ਸ਼ਿਮਲਾ ਨੇ ਸਹਾਇਕ ਸਬ-ਇੰਸਪੈਕਟਰ ਮਨਜੀਤ ਸਿੰਘ ਨੂੰ ਲਿਖਵਾਈ ਸ਼ਿਕਾਇਤ ਰਾਹੀਂ ਦੱਸਿਆ ਕਿ ਉਸਦੀ ਪੋਤੀ ਦਿਵਿਆਂਸ਼ੀ ਨੇਗੀ ਸੀ ਟੀ ਯੂਨੀਵਰਸਿਟੀ ਚੌਂਕੀਮਾਨ ਵਿੱਚ ਸਾਈਕੋਲੋਜੀ ਵਿਭਾਗ ਦੀ ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਹ ਬੀਤੀ 29 ਨਵੰਬਰ ਨੂੰ ਦੇਰ ਸ਼ਾਮ ਨੂੰ 6:30 ਵਜੇ ਦੇ ਕਰੀਬ ਲੁਧਿਆਣਾ ਤੋਂ ਆਪਣੇ ਦੋਸਤਾਂ ਨਾਲ ਵਾਪਸ ਯੂਨੀਵਰਸਿਟੀ ਕੈਂਪਸ ’ਚ ਦਾਖਲ ਹੋਣ ਲਈ ਸੜਕ ਪਾਰ ਕਰ ਰਹੀ ਸੀ ਕਿ ਇੰਨੇ ’ਚ ਇੱਕ ਤੇਜ਼ ਰਫ਼ਤਾਰ ਬੋਲੈਰੋ ਗੱਡੀ ਦੇ ਡਰਾਈਵਰ ਨੇ ਦਿਵਿਆਂਸ਼ੀ ਨੂੰ ਫੇਟ ਮਾਰ ਦਿੱਤੀ ਅਤੇ ਗੱਡੀ ਭਜਾ ਕੇ ਲੈ ਗਿਆ। ਮੌਕੇ ’ਤੇ ਹਾਜ਼ਰ ਵਿਦਿਆਰਥੀਆਂ ਨੇ ਗੱਡੀ ਦਾ ਨੰਬਰ ਨੋਟ ਕਰ ਲਿਆ ਤੇ ਦਿਵਿਆਂਸ਼ੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਗੰਭੀਰ ਜ਼ਖਮਾਂ ਦੀ ਤਾਬ ਨਾਲ ਝੱਲਦਿਆਂ ਉਸ ਦੀ ਕੱਲ੍ਹ ਦੇਰ ਸ਼ਾਮ ਮੌਤ ਹੋ ਗਈ। ਥਾਣਾ ਸਦਰ ਦੀ ਪੁਲੀਸ ਨੇ ਬੋਲੈਰੋ ਚਾਲਕ ਤਰਸੇਮ ਸਿੰਘ ਵਾਸੀ ਜਗਰਾਉਂ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਲਈ ਟੀਮ ਦਾ ਗਠਨ ਕਰ ਦਿੱਤਾ ਹੈ।
Advertisement
Advertisement
