ਸਨਮਤੀ ਵਿਮਲ ਜੈਨ ਸਕੂਲ ’ਚ ਸਟੂਡੈਂਟਸ ਕੌਂਸਲ ਕਾਇਮ
ਇਥੋਂ ਦੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਪ੍ਰਿੰਸੀਪਲ ਸੁਪ੍ਰਿਆ ਖੁਰਾਣਾ ਦੀ ਅਗਵਾਈ ਹੇਠ ਵਰ੍ਹਾ 2025-26 ਲਈ 34 ਵਿਦਿਆਰਥੀਆਂ ਦੀ ਸਟੂਡੈਂਟ ਕੌਂਸਲ ਕਾਇਮ ਕੀਤੀ ਗਈ। ਇਸ ਕੌਂਸਲ ਵਿੱਚ ਹੈੱਡ ਬੁਆਏ ਹਰਸ਼ ਸ਼ਰਮਾ ਅਤੇ ਹੈੱਡ ਗਰਲ ਰੀਆ ਨੂੰ ਚੁਣਿਆ ਗਿਆ। ਸਕੂਲ ਦੇ ਚਾਰੇ ਸਦਨਾਂ ਦੇ ਪ੍ਰਧਾਨ ਸਨੀ ਪਾਸੀ ਅਤੇ ਸਕੂਲ ਦੇ ਅਨੁਸ਼ਾਸਨ ਵਿਭਾਗ ਦੇ ਮੁਖੀ ਸਰਬਜੀਤ ਸਿੰਘ ਧਾਲੀਵਾਲ ਚੁਣੇ ਗਏ।
ਗਲੈਕਸੀ ਹਾਊਸ ਦੇ ਹੈੱਡ ਇੰਚਾਰਜ ਮਲਕੀਤ ਕੌਰ ਤੇ ਸਹਾਇਕ ਇੰਚਾਰਜ ਪਰਮਿੰਦਰ ਕੌਰ ਬਾਵਾ ਜਦਕਿ ਰੈਨਬੋ ਹਾਊਸ ਦੇ ਹੈੱਡ ਇੰਚਾਰਜ ਆਸ਼ਿਮਾ ਗੁਪਤਾ ਤੇ ਸਹਾਇਕ ਇੰਚਾਰਜ ਪ੍ਰਭਜੋਤ ਕੌਰ ਚੁਣੇ ਗਏ। ਸ਼ਾਈਨਿੰਗ ਸਟਾਰ ਹਾਊਸ ਦੇ ਹੈੱਡ ਇੰਚਾਰਜ ਨਰਿੰਦਰ ਕੌਰ ਅਤੇ ਸਹਾਇਕ ਪਰਮਪ੍ਰੀਤ ਕੌਰ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਵੀਨਸ ਹਾਊਸ ਦੇ ਹੈੱਡ ਇੰਚਾਰਜ ਨਵਜੀਤ ਸ਼ਰਮਾ ਜਦਕਿ ਸਹਾਇਕ ਇੰਚਾਰਜ ਨੀਰੂ ਵਿੱਜ ਚੁਣੇ ਗਏ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸਹੁੰ ਚੁਕਾਈ ਤੇ ਵਧਾਈ ਦਿੰਦਿਆਂ ਦੱਸਿਆ ਕਿ ਹਾਊਸ ਬਣਾਉਣ ਦਾ ਮੁੱਖ ਮਕਸਦ ਬੱਚਿਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕ ਅਤੇ ਜ਼ਿੰਮੇਵਾਰ ਬਣਾਉਣਾ ਹੈ। ਇਸ ਨਾਲ ਵਿਦਿਆਰਥੀ ਭਵਿੱਖ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾਉਣ ਦੇ ਸਮਰੱਥ ਬਣਦੇ ਹਨ।