ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਸ ਐੱਸ ਪੀ ਨੇ ਗੁਰਦੁਆਰੇ ਮੱਥਾ ਟੇਕਿਆ    

ਇਥੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਮੌਕੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ ਐੱਸ ਪੀ ਡਾ. ਜੋਤੀ ਯਾਦਵ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਵਿੱਚ ਐੱਸ ਐੱਸ ਪੀ  ਨੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ...
Advertisement

ਇਥੇ ਗੁਰੂ ਨਾਨਕ ਦੇਵ ਦੇ ਗੁਰਪੁਰਬ ਮੌਕੇ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸ ਐੱਸ ਪੀ ਡਾ. ਜੋਤੀ ਯਾਦਵ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਗੁਰੂ ਘਰ ਵਿੱਚ ਐੱਸ ਐੱਸ ਪੀ  ਨੇ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਨਿਵਾ ਕੇ ਸਰਬੱਤ ਦੇ ਭਲੇ ਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਉਵ੍ਹਾਂ ਇਤਿਹਾਸਕ ਖੂਹ ਸਾਹਿਬ ਦੇ ਵੀ ਦਰਸ਼ਨ ਕੀਤੇ। ਡਾ. ਜੋਤੀ ਯਾਦਵ ਨੇ ਸਮੂਹ ਸੰਗਤ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਗੁਰੂ ਘਰ ਨੇੜੇ ਬਣੇ ਸਿੱਖ ਅਜਾਇਬ ਘਰ ਵਿਚ ਐੱਸ ਐੱਸ ਪੀ  ਡਾ. ਜੋਤੀ ਯਾਦਵ ਪੁੱਜੇ ਜਿਨ੍ਹਾਂ ਉੱਥੇ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਵੱਲੋਂ ਬਣਾਏ ਗਏ ਚਿੱਤਰ ਦੇਖੇ। ਐੱਸ ਐੱਸ ਪੀ ਜੋਤੀ ਯਾਦਵ ਨੇ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਵੱਲੋਂ ਬਣਾਏ ਚਿੱਤਰ ਦੇਖ ਕੇ ਸ਼ਲਾਘਾ ਕੀਤੀ ਕਿ ਇਹ ਸਿੱਖ ਅਜਾਇਬ ਘਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਗੁਰੂ ਇਤਿਹਾਸ ਨਾਲ ਜੋੜ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ ਅਤੇ ਚਿੱਤਰਕਾਰ ਜਗਦੀਸ਼ ਸਿੰਘ ਬਰਾੜ ਵਲੋਂ ਡਾ. ਜੋਤੀ ਯਾਦਵ ਨੂੰ ਸਨਮਾਨਿਤ ਵੀ ਕੀਤਾ ਗਿਆ।    -ਪੱਤਰ ਪ੍ਰੇਰਕ

ਕੈਪਸ਼ਨ 4: ਐੱਸ ਐੱਸ ਪੀ  ਜੋਤੀ ਯਾਦਵ ਦਾ ਸਨਮਾਨ ਕਰਦੇ ਹੋਏਜਸਵੀਰ ਸਿੰਘ ਮੰਗਲੀ ਅਤੇ ਜਗਦੀਸ਼ ਸਿੰਘ ਬਰਾੜ।-ਫੋਟੋ: ਟੱਕਰ

Advertisement

Advertisement
Show comments