ਸਪਰਿੰਗ ਡੇਲ ਦੇ ਖਿਡਾਰੀ ਰਾਜ ਪੱਧਰੀ ਤਾਇਕਵਾਂਡੋ ਟੀਮ ’ਚ ਸ਼ਾਮਲ
ਸਪਰਿੰਗ ਡੇਲ ਪਬਲਿਕ ਸਕੂਲ ਦੇ ਖਿਡਾਰੀਆਂ ਨੇ 69ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਤਾਈਕਵਾਂਡੋ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਜ ਪੱਧਰ ਲਈ ਆਪਣਾ ਨਾਂ ਦਰਜ ਕਰਵਾਇਆ ਹੈ। ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਸਕੂਲ ਦੇ ਖਿਡਾਰੀਆਂ ਨੇ ਤਕੜੀ ਟੱਕਰ ਦਿੰਦੇ ਹੋਏ ਪਹਿਲੇ ਸਥਾਨ ਪ੍ਰਾਪਤ ਕੀਤੇ। ਇਨ੍ਹਾਂ ਜੇਤੂ ਖਿਡਾਰੀਆਂ ਨੂੰ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਸਕੂਲ ਦੇ ਖਿਡਾਰੀਆਂ ਵਿੱਚੋਂ ਹਰੀਸ਼ ਯਾਦਵ ਨੇ ਅੰਡਰ-19 ਅਤੇ ਮਯੰਕ ਨੇ ਅੰਡਰ-14 ਵਰਗ ਵਿੱਚ ਸੋਨੇ ਦੇ ਤਗਮੇ ਜਿੱਤ ’ਕੇ ਰਾਜ ਪੱਧਰੀ ਮੁਕਾਬਲਿਆਂ ਲਈ ਆਪਣੇ ਨਾਂ ਦਰਜ ਕਰਵਾਏ ਹਨ। ਇੰਨਾਂ ਤੋਂ ਇਲਾਵਾ ਅੰਡਰ-17 ਵਰਗ ’ਚ ਅਨਮੋਲ ਕੁਮਾਰ, ਅੰਡਰ-17 ਸੂਰਿਆ ਜੈਸਵਾਲ ਨੇ ਚਾਂਦੀ ਜਦਕਿ ਪਾਰਸ ਖੁਰਾਣਾ ਅੰਡਰ-14, ਤਨਿਸ਼ ਸੈਣੀ ਅੰਡਰ-1, ਦਮਨ ਅੰਡਰ-17 ਅਤੇ ਆਰੀਅਨ ਸ਼ਰਮਾ ਨੇ ਅੰਡਰ-19 ਵਰਗ ਵਿੱਚੋਂ ਕਾਂਸੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਮਯੰਕ ਅਤੇ ਹਰੀਸ਼ ਯਾਦਵ ਨੂੰ ਰਾਜ ਪੱਧਰੀ ਮੁਕਾਬਲਿਆਂ ਲਈ ਨਾਂ ਦਰਜ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਿੱਤਾਂ ਦਰਜ ਕਰਨ ਲਈ ਪ੍ਰੇਰਿਤ ਕੀਤਾ।