12 ਕਰੋੜ ਨਾਲ ਜਗਰਾਉਂ ਦੇ 34 ਪਿੰਡਾਂ ’ਚ ਬਣਨਗੀਆਂ ਖੇਡ ਪਾਰਕਾਂ
ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਹਲਕਾ ਜਗਰਾਉਂ ਤੋਂ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪਿੰਡ ਅਗਵਾੜਾ ਲੋਪੋਂ ਖੁਰਦ, ਕਮਾਲਪੁਰਾ, ਲੰਮੇ, ਭੰਮੀਪੁਰਾ ਆਦਿ ਵਿੱਚ ਲੋਕਾਂ ਨੂੰ ਨਸ਼ੇ ਨਾ ਕਰਨ ਦੀ ਸਹੁੰ ਚੁਕਾਈ। ਇਸ ਸਮੇਂ ਬੀਬੀ ਮਾਣੂੰਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਗਰਾਉਂ ਹਲਕੇ ਦੇ 34 ਪਿੰਡਾਂ ਵਿੱਚ ਲਗਭਗ 12 ਕਰੋੜ ਰੁਪਏ ਦੀ ਲਾਗਤ ਨਾਲ ਖੇਡ ਪਾਰਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਉਹ ਲਗਾਤਾਰ ਯਤਨਸ਼ੀਲ ਹਨ।
ਹਲਕੇ ਦੇ 34 ਪਿੰਡਾਂ ਖੇਡ ਪਾਰਕਾਂ ਬਨਾਉਣ ਲਈ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਪਿੰਡ ਅੱਬੂਪੁਰਾ ਨੂੰ 26.89 ਲੱਖ ਰੁਪਏ, ਅਗਵਾੜ ਖੁਵਾਜ਼ਾ ਬਾਜੂ ਨੂੰ 14.60, ਅਖਾੜਾ ਨੂੰ 33.06, ਅਮਰਗੜ੍ਹ ਕਲੇਰ ਨੂੰ 56.40, ਬਰਸਾਲ ਨੂੰ 37.02, ਭੰਮੀਪੁਰਾ ਨੂੰ 48.92, ਚਕਰ ਨੂੰ 40.02, ਚੀਮਨਾ ਨੂੰ 37.10, ਡੱਲਾ ਨੂੰ 19.35, ਡਾਂਗੀਆਂ ਨੂੰ 38.74, ਦੇਹੜਕਾ ਨੂੰ 36.86, ਗਗੜਾ ਨੂੰ 35.85, ਗਾਲਿਬ ਕਲਾਂ ਨੂੰ 45.49, ਗਿੱਦੜਵਿੰਡੀ ਨੂੰ 28.55, ਹਠੂਰ ਨੂੰ 46.38, ਜਗਰਾਉਂ ਪੱਤੀ ਮਲਕ ਨੂੰ 23.91, ਕਮਾਲਪੁਰਾ ਨੂੰ 48.83, ਕਾਉਂਕੇ ਕਲਾਂ ਨੂੰ 47.84, ਕਾਉਂਕੇ ਖੋਸਾ ਨੂੰ 20.22, ਲੱਖਾ ਨੂੰ 25.59, ਲੰਮੇ ਨੂੰ 36.24, ਲੀਲਾਂ ਨੂੰ 23.68, ਮੱਲ੍ਹਾ ਨੂੰ 45.72, ਮਲਸੀਹਾਂ ਬਾਜਣ ਨੂੰ 32.32, ਮਾਣੂੰਕੇ ਨੂੰ 45.11, ਮੀਰਪੁਰ ਹਾਂਸ ਨੂੰ 31.75, ਪੱਤੀ ਮੁਲਤਾਨੀ ਨੂੰ 34.22, ਰਾਮਗੜ੍ਹ ਭੁੱਲਰ ਨੂੰ 34.10, ਰਸੂਲਪੁਰ ਮੱਲ੍ਹਾ ਨੂੰ 36.88, ਸ਼ੇਖਦੌਲਤ ਨੂੰ 40.90, ਸ਼ੇਰਪੁਰ ਕਲਾਂ ਨੂੰ 34.61, ਸ਼ੇਰਪੁਰ ਖੁਰਦ ਨੂੰ 17.43, ਸਿੱਧਵਾਂ ਕਲਾਂ ਨੂੰ 32.58 ਅਤੇ ਸਿੱਧਵਾਂ ਖੁਰਦ ਨੂੰ 26.82 ਲੱਖ ਰੁਪਏ ਦੀ ਰਕਮ ਮਨਜ਼ੂਰ ਹੋ ਚੁੱਕੀ ਹੈ। ਇਨ੍ਹਾਂ ਪਿੰਡਾਂ ਵਿੱਚ ਜਲਦ ਹੀ ਖੇਡ ਪਾਰਕਾਂ ਬਨਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ।
ਵਿਧਾਇਕਾ ਮਾਣੂੰਕੇ ਨੇ ਆਖਿਆ ਪੰਜਾਬ ਸਰਕਾਰ ਲਗਤਾਰ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਪੂਰੀਆਂ ਕਰ ਰਹੀ ਹੈ। ਇਸ ਦੇ ਨਾਲ ਹੀ ਨਸ਼ਿਆਂ ਤੇ ਜੁਰਮ 'ਤੇ ਕਾਬੂ ਪਾਉਣ ਲਈ ਯਤਨ ਜਾਰੀ ਹਨ। ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਸਾਰਥਕ ਨਤੀਜੇ ਆਏ ਹਨ। ਇਸ ਮੁਹਿੰਮ ਤਹਿਤ ਦਰਜਨਾਂ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਚੱਲਿਆ ਹੈ। ਜਲਦ ਹੀ ਸਰਕਾਰ ਲੋਕਾਂ ਨੂੰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਤੋਹਫਾ ਦੇਣ ਜਾ ਰਹੀ ਹੈ। ਇਸ ਮੌਕੇ ਆਮ ਆਦਮੀ ਪਾਰਟੀ ਆਗੂ ਪ੍ਰੋ. ਸੁਖਵਿੰਦਰ ਸਿੰਘ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਕਮਲਜੀਤ ਸਿੰਘ ਕਮਾਲਪੁਰਾ, ਪਰਮਿੰਦਰ ਸਿੰਘ ਗਿੱਦੜਵਿੰਡੀ, ਬਿਕਰਮਜੀਤ ਸਿੰਘ ਥਿੰਦ, ਸਤਿੰਦਰ ਸਿੰਘ ਗਾਲਿਬ, ਅਮਰਦੀਪ ਸਿੰਘ ਟੂਰੇ, ਸ਼ਿਵਰਾਜ ਸਿੰਘ ਵੀ ਹਾਜ਼ਰ ਸਨ।