ਫਲੋਰਿਡਾ ਯੂਨੀਵਰਸਿਟੀ ਅਤੇ ਪੀ ਏ ਯੂ ਦੇ ਉੱਚ ਅਧਿਕਾਰੀਆਂ ਦੀ ਵਿਸ਼ੇਸ਼ ਮਿਲਣੀ
ਸਹਿਯੋਗ ਦੇ ਮੁੱਦੇ ਵਿਚਾਰੇ
Advertisement
ਫਲੋਰਿਡਾ ਯੂਨੀਵਰਸਿਟੀ ਦੇ ਡਾ. ਵਿਜੇ ਗੋਪਾਲ ਕਕਾਨੀ ਅਤੇ ਡਾ. ਬ੍ਰਹਮ ਢਿੱਲੋਂ ਨੇ ਅੱਜ ਪੀ ਏ ਯੂ ਦੇ ਉੱਚ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਦੋਵਾਂ ਸੰਸਥਾਵਾਂ ਦੇ ਉੱਚ ਅਧਿਕਾਰੀਆਂ ਨੇ ਵਾਤਾਵਰਨ ਦੀ ਸੰਭਾਲ, ਡਿਜ਼ੀਟਲ ਖੇਤੀਬਾੜੀ, ਬਰੀਕ ਖੇਤੀ ਸੰਦਾਂ ਦੀ ਕਾਢ, ਜਿਨੋਮ ਸੰਪਾਦਨ, ਬਾਇਓ ਸੈਂਸਰ ਵਿਸ਼ਿਆਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਮਾਹਿਰਾਂ ਦੇ ਦੁਵੱਲੇ ਤਬਾਦਲੇ ਸਬੰਧੀ ਚਰਚਾ ਕੀਤੀ। ਇਸ ਦੌਰਾਨ ਵੱਖ ਵੱਖ ਵਿਭਾਗਾਂ ਦੀ ਮੁਖੀ ਅਤੇ ਮਾਹਿਰ ਵਿਗਿਆਨੀ ਹਾਜ਼ਰ ਸਨ।
ਪੀ ਏ ਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਪੰਜਾਬ ਵਿਚ ਜ਼ਮੀਨਦੋਜ਼, ਪਾਣੀ ਦੇ ਡਿੱਗਦੇ ਪੱਧਰ, ਮਿੱਟੀ ਦੇ ਘਟਦੇ ਮਿਆਰ, ਬੇਭਰੋਸੇਯੋਗ ਮੌਸਮੀ ਸਥਿਤੀਆਂ, ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਅਤੇ ਖੇਤੀ ਲਾਗਤਾਂ ਦੇ ਵਧਦੇ ਖਰਚਿਆਂ ’ਤੇ ਗੱਲਬਾਤ ਕੀਤੀ।
Advertisement
ਡਾ. ਵਿਜੇ ਗੋਪਾਲ ਕਕਾਨੀ ਅਤੇ ਡਾ. ਬ੍ਰਹਮ ਢਿੱਲੋਂ ਨੇ ਦੱਸਿਆ ਕਿ ਫਲੋਰਿਡਾ ਯੂਨੀਵਰਸਿਟੀ ’ਚ 230 ਏ ਆਈ ਕੋਰਸ ਅਤੇ ਸਰਟੀਫਿਕੇਟ ਪ੍ਰੋਗਰਾਮ ਜਾਰੀ ਹਨ।
ਪੀ ਏ ਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ। ਇਸ ਸੈਸ਼ਨ ਦਾ ਸੰਚਾਲਨ ਡਾ. ਵਿਸ਼ਾਲ ਬੈਕਟਰ ਨੇ ਕੀਤਾ। ਸੈਸ਼ਨ ਦੌਰਾਨ ਅਕਾਦਮਿਕ ਵਟਾਂਦਰੇ ਅਤੇ ਦੁਵੱਲੇ ਡਿਗਰੀ ਪ੍ਰੋਗਰਾਮਾਂ ਤੋਂ ਇਲਾਵਾ ਸਾਂਝੇ ਸੈਮੀਨਾਰਾਂ ਅਤੇ ਸਾਂਝੀ ਖੋਜ ਦੀ ਦਿਸ਼ਾ ਵਿਚ ਕਾਰਜ ਬਾਰੇ ਵਿਚਾਰ ਹੋਈ।
Advertisement
