ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੀ ਏ ਯੂ ’ਚ ਅੰਤਰ ਮਨਿਸਟੀਰੀਅਲ ਕਮੇਟੀ ਦੀ ਵਿਸ਼ੇਸ਼ ਗੋਸ਼ਟੀ

ਪਰਾਲੀ ਨੂੰ ਖੇਤ ਤੋਂ ਬਾਹਰ ਸੰਭਾਲਣ ਬਾਰੇ ਵਿਚਾਰ ਚਰਚਾ
ਪੀ ਏ ਯੂ ਵਿੱਚ ਅੰਤਰ-ਮਨਿਸਟੀਰੀਅਲ ਕਮੇਟੀ ਦੀ ਵਿਸ਼ੇਸ਼ ਗੋਸ਼ਟੀ ਦੌਰਾਨ ਲੱਗੀ ਪ੍ਰਦਰਸ਼ਨ ਦੇਖਦੇ ਹੋਏ ਮਾਹਿਰ।
Advertisement

ਪੰਜਾਬ ਨੂੰ ਪਰਾਲੀ ਸਾੜਨ ਮੁਕਤ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੀ ਏ ਯੂ  ਵਿੱਚ ਅੰਤਰ ਮਨਿਸਟੀਰੀਅਲ ਕਮੇਟੀ ਦੀ ਵਿਸ਼ੇਸ਼ ਗੋਸ਼ਟੀ ਕੀਤੀ ਗਈ। ਇਸ ਵਿਚ ਪਰਾਲੀ ਨੂੰ ਖੇਤ ਤੋਂ ਬਾਹਰ ਸੰਭਾਲਣ ਸਬੰਧੀ ਵਿਚਾਰ ਚਰਚਾ ਵਾਸਤੇ ਨੀਤੀ ਨਿਰਧਾਰਕਾਂ, ਖੇਤੀ ਅਧਿਕਾਰੀਆਂ, ਮਸ਼ੀਨਰੀ ਨਿਰਮਾਤਾਵਾਂ ਅਤੇ ਕਿਸਾਨਾਂ ਸਮੇਤ ਸਾਰੀਆਂ ਧਿਰਾਂ ਸ਼ਾਮਿਲ ਹੋਈਆਂ। ਇਸ ਵਰਕਸ਼ਾਪ ਦੇ ਪ੍ਰਧਾਨਗੀ ਮੰਡਲ ਵਿੱਚ ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਵਧੀਕ ਸਕੱਤਰ ਪੀ ਕੇ ਮਹੇਰੜਾ, ਪੀ ਏ ਯੂ  ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਭਾਰਤੀ ਖੇਤੀ ਖੋਜ ਪਰਿਸ਼ਦ ਦੇ ਉਪ ਨਿਰਦੇਸ਼ਕ ਜਨਰਲ ਡਾ. ਰਾਜਬੀਰ ਸਿੰਘ ਬਰਾੜ, ਐੱਸ ਰੁਕਮਣੀ ਸੰਯੁਕਤ ਸਕੱਤਰ ਖੇਤੀਬਾੜੀ ਭਾਰਤ ਸਰਕਾਰ, ਨਿਰਦੇਸ਼ਕ ਖੇਤੀਬਾੜੀ ਪੰਜਾਬ ਡਾ. ਜਸਵੰਤ ਸਿੰਘ ਅਤੇ ਪੀ ਏ ਯੂ  ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨਾਲ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਸ਼ਾਮਿਲ ਹੋਏ। ਸਮਾਰੋਹ ਵਿਚ ਸ਼ਾਮਿਲ ਕਿਸਾਨਾਂ ਦੀਆਂ ਸਮੱਸਿਆਵਾਂ ਸੁਣ ਕੇ ਉੱਚ ਅਧਿਕਾਰੀਆਂ ਨੇ ਇਸ ਬਾਰੇ ਵਿਚਾਰ-ਚਰਚਾ ਕੀਤੀ। ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਏ ਕਿਸਾਨਾਂ ਨੇ ਖੇਤੀ ਮਸ਼ੀਨਰੀ ਸੰਬੰਧੀ ਕਰਜ਼ਾ ਨੀਤੀਆਂ ਦੀਆਂ ਖਾਮੀਆਂ, ਮਸ਼ੀਨਰੀ ਸੰਬੰਧੀ ਦਿੱਕਤਾਂ, ਸਹਿਕਾਰੀ ਸੇਵਾਵਾਂ ਅਤੇ ਕਿਸਾਨ ਨਿਰਮਾਤਾ ਸੰਗਠਨਾਂ ਦੀ ਕਾਰਜਸ਼ੈਲੀ ਦੇ ਨਾਲ-ਨਾਲ ਪਰਾਲੀ ਦੇ ਉਤਪਾਦ ਬਨਾਉਣ ਸੰਬੰਧੀ ਆਪਣੇ ਸਵਾਲ ਉਠਾਏ।

ਸ੍ਰੀ ਮਹੇਰੜਾ ਨੇ ਕਿਹਾ ਕਿ ਪਰਾਲੀ ਦੀ ਸੰਭਾਲ ਨਾ ਸਿਰਫ ਵਾਤਾਵਰਨ ਦੇ ਪੱਖ ਤੋਂ ਮਹੱਤਵਪੂਰਨ ਕਦਮ ਹੈ ਬਲਕਿ ਨੈਤਿਕਤਾ ਅਤੇ ਸਦਾਚਾਰ ਵੀ ਇਸ ਨਾਲ ਜੁੜਿਆ ਹੋਇਆ ਹੈ। ਉਹਨਾਂ ਸਾਂਝੇ ਉੱਦਮਾਂ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਸਰਕਾਰ ਦੀ ਤਰਫੋਂ ਢੁੱਕਵੇਂ ਯਤਨ ਦਾ ਭਰੋਸਾ ਦਿਵਾਇਆ। ਉਹਨਾਂ ਕਿਹਾ ਕਿ ਆਉਂਦੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤਾਂ ਦੀ ਸੰਭਾਲ ਸਾਡਾ ਸਮਾਜਿਕ ਫਰਜ਼ ਹੈ। ਸ੍ਰੀ ਐੱਸ ਰੁਕਮਣੀ ਨੇ ਕਿਹਾ ਕਿ ਭਾਵੇਂ ਕਿਸਾਨਾਂ ਵਿਚ ਔਰਤਾਂ ਦੀ ਤਦਾਦ ਘੱਟ ਹੈ ਪਰ ਔਰਤਾਂ ਵੱਲੋਂ ਕੀਤੇ ਉੱਦਮਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਨੇ ਪਰਾਲੀ ਦੀ ਸੰਭਾਲ ਲਈ ਪੀ ਏ ਯੂ  ਵੱਲੋਂ ਵਿਕਸਿਤ ਮਸ਼ੀਨਰੀ ਦੀ ਸ਼ਲਾਘਾ ਕੀਤੀ।

Advertisement

ਡਾ. ਰਾਜਬੀਰ ਬਰਾੜ ਨੇ ਪਰਾਲੀ ਨੂੰ ਖੇਤ ਵਿਚ ਸੰਭਾਲਣ ਨਾਲ ਜ਼ਮੀਨ ਦੇ ਜੈਵਿਕ ਤੱਤਾਂ ਬਾਰੇ ਭੂਮੀ ਮਾਹਿਰਾਂ ਦੇ ਤਜਰਬੇ ਸਾਂਝੇ ਕੀਤੇ। ਡਾ. ਮੱਖਣ ਸਿੰਘ ਭੁੱਲਰ ਨੇ ਇਸ ਸਮਾਰੋਹ ਵਿਚ ਸ਼ਾਮਿਲ ਹੋਣ ਵਾਲੇ ਕਿਸਾਨਾਂ ਅਤੇ ਮਾਹਿਰਾਂ ਦਾ ਸਵਾਗਤ ਕੀਤਾ। ਅੰਤ ਵਿਚ ਧੰਨਵਾਦ ਦੇ ਸ਼ਬਦ ਖੇਤੀਬਾੜੀ ਵਿਭਾਗ ਪੰਜਾਬ ਦੇ ਸੰਯੁਕਤ ਨਿਰਦੇਸ਼ਕ ਡਾ. ਜਗਦੀਸ਼ ਸਿੰਘ ਨੇ ਕਹੇ। ਸਮੁੱਚੇ ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ।

Advertisement
Show comments