ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਛਾਪਾ ਮਾਰਨ ਗਈ ਪੁਲੀਸ ਪਾਰਟੀ ’ਤੇ ਤਸਕਰ ਵੱਲੋਂ ਫਾਇਰਿੰਗ

ਜਵਾਬੀ ਕਾਰਵਾਈ ’ਚ ਇੱਕ ਤਸਕਰ ਜ਼ਖ਼ਮੀ; ਦੋ ਫਰਾਰ; ਜਲੰਧਰ ਤੇ ਜਗਰਾਉਂ ਪੁਲੀਸ ਨੇ ਕੀਤੀ ਕਾਰਵਾਈ
ਮੌਕੇ ’ਤੇ ਛਾਣਬੀਣ ਕਰਦੇ ਹੋਏ ਪੁਲੀਸ ਅਧਿਕਾਰੀ।
Advertisement

ਏਐੱਨਟੀਐੱਫ ਪੁਲੀਸ ਜਲੰਧਰ ਰੇਂਜ ਨੇ ਅੱਜ ਥਾਣਾ ਸਿੱਧਵਾਂ ਬੇਟ ਦੇ ਪਿੰਡ ’ਚ ਇੱਕ ਤਸਕਰ ਨੂੰ ਫੜਨ ਲਈ ਛਾਪਾ ਮਾਰਿਆ ਤਾਂ ਮੁਲਜ਼ਮਾਂ ਨੇ ਪੁਲੀਸ ਦੇ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ’ਚ ਇੱਕ ਮੁਲਜ਼ਮ ਦੇ ਗੋਲੀ ਲੱਗੀ ਤੇ ਉਹ ਡਿੱਗ ਪਿਆ ਤੇ ਦੂਸਰੇ ਦੋ ਫਰਾਰ ਹੋਣ ਵਿੱਚ ਕਾਮਯਾਬ ਰਹੇ।

ਸੀਨੀਅਰ ਪੁਲੀਸ ਕਪਤਾਨ ਡਾ. ਅੰਕੁਰ ਗੁਪਤਾ ਤੇ ਏਆਈਜੀ ਜਗਜੀਤ ਸਿੰਘ ਸਰੋਆ ਏਐੱਨਟੀਐੱਫ ਜਲੰਧਰ ਰੇਂਜ ਨੇ ਦੱਸਿਆ ਕਿ ਏਜੀਟੀਐੱਫ ਮੁਹਾਲੀ ’ਚ 10 ਜੁਲਾਈ ਨੂੰ ਐੱਨਡੀਪੀਐੱਸ ਐਕਟ ਤਹਿਤ ਦਰਜ ਕੇਸ ਦੇ ਸਬੰਧ ਵਿੱਚ ਕੇਸ ਦੇ ਮੁੱਖ ਦੋਸ਼ੀ ਸੰਨੀ ਵਾਸੀ ਪਿੰਡ ਵੋਹਰਾ (ਮਹਿਤਪੁਰ) ਜਲੰਧਰ ਜੋ ਪਿੰਡ ਗੋਰਸੀਆਂ ਖਾਨ ਮੁਹੰਮਦ (ਸਿੱਧਵਾਂ ਬੇਟ) ਵਿੱਚ ਨਸ਼ਾ ਤਸਕਰ ਕੁਲਦੀਪ ਸਿੰਘ ਕੀਪਾ ਦੇ ਘਰ ਲੁੱਕਿਆ ਹੋਇਆ ਸੀ, ਨੂੰ ਫੜਨ ਲਈ ਨੂੰ ਫੜਨ ਲਈ ਛਾਪਾ ਮਾਰਿਆ। ਮੁਲਜ਼ਮ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਭੱਜ ਨਿਕਲੇ। ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਨ੍ਹਾਂ ਪੁਲੀਸ ’ਤੇ ਗੋਲੀਆਂ ਚਲਾਈਆਂ। ਬਚਾਅ ਵਿੱਚ ਪੁਲੀਸ ਨੇ ਜਵਾਬੀ ਫਾਇਰਿੰਗ ਕੀਤੀ ਤਾਂ ਇੱਕ ਮੁਲਜ਼ਮ ਗੋਲੀ ਲੱਗਣ ਨਾਲ ਹੇਠਾਂ ਡਿੱਗ ਪਿਆ।

Advertisement

ਪੁਲੀਸ ਨੇ ਹੇਠਾਂ ਡਿੱਗੇ ਮੁਲਜ਼ਮ ਨੂੰ ਜਖਮੀ ਹਾਲਤ ਵਿੱਚ ਦਿਆ ਨੰਦ ਹਸਪਤਾਲ ਲੁਧਿਆਣੇ ਇਲਾਜ਼ ਲਈ ਦਾਖਲ ਕਰਵਾਇਆ।ਜੇਰੇ ਇਲਾਜ਼ ਮੁਲਜ਼ਮ ਨੇ ਆਪਣਾ ਨਾਮ ਦਵਿੰਦਰ ਸਿੰੰਘ ਉਰਫ ਬੱਬੂ ਵਾਸੀ ਪਿੰਡ ਅੱਕੂਵਾਲ (ਸਿੱਧਵਾਂ ਬੇਟ) ਦੱਸਿਆ। ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਸੰਨੀ ਵਾਸੀ ਵੋਹਰਾ ਖ਼ਿਲਾਫ਼ ਮੁਹਾਲੀ ਅਤੇ ਫਗਵਾੜਾ ’ਚ ਦੋ ਕੇਸ ਦਰਜ ਹਨ ਅਤੇ ਕੁਲਦੀਪ ਸਿੰਘ ਕੀਪਾ ਵਾਸੀ ਗੋਰਸੀਆਂ ਖਾਨ ਮੁਹੰਮਦ ਖਿਲਾਫ 5 ਕੇਸ ਅਤੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਦਵਿੰਦਰ ਸਿੰਘ ਬੱਬੂ ਖਿਲਾਫ ਤਿੰਨ ਕੇਸ ਦਰਜ ਹਨ। ਐਸ.ਐਸ.ਪੀ ਡਾ.ਅੰਕੁਰ ਗੁਪਤਾ ਅਤੇ ਏ.ਆਈ.ਜੀ ਜਗਜੀਤ ਸਿੰਘ ਸਰੋਆ ਨੇ ਮੁਲਜ਼ਮਾਂ ਬਾਰੇ ਆਖਿਆ ਕਿ ਤਿੰਨੇ ਮੁਲਜ਼ਮ ਪੇਸ਼ੇਵਰ ਅਪਰਾਧੀ ਹਨ। ਫਰਾਰ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

Advertisement